ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਰਾਸਾ ਨੇ ਪੀਐਸਈਬੀ ਦੇ ਚੇਅਰਮੈਨ ਨੂੰ ਮੁਸ਼ਕਲਾਂ ਦੱਸੀਆਂ  Search similar articles
WDWD
ਮਾਨਤਾ ਪ੍ਰਾਪਤ ਅਤੇ ਐਫੀਲਿਏਟਡ ਸਕੂਲਜ਼ ਐਸੋਸੀਏਸ਼ਨ ਦੀ ਅੰਮ੍ਰਿਤਸਰ ਇਕਾਈ ਦੇ ਸਕੂਲ ਮੁੱਖੀਆਂ ਦਾ ਇੱਕ ਵਫਦ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਦਲਬੀਰ ਸਿੰਘ ਢਿਲੋਂ ਨੂੰ ਸਥਾਨਕ ਦਸਮੇਸ਼ ਰਣੀਕੇ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਿਲਿਆ। ਰਾਸਾ ਅੰਮ੍ਰਿਤਸਰ ਦੀ ਪ੍ਰਧਾਨ ਸ੍ਰੀਮਤੀ ਕਵਲਜੀਤ ਕੌਰ ਰਣੀਕੇ ਨੇ ਮਾਨਤਾ ਪ੍ਰਾਪਤ ਅਤੇ ਐਫੀਲਿਏਟਡ ਸਕੂਲਾਂ ਨੂੰ ਆ ਰਹੀਆਂ ਵਿਭਾਗੀ ਮੁਸ਼ਕਲਾਂ ਬਾਰੇ ਚੇਅਰਮੈਨ ਸਾਹਿਬ ਨੂੰ ਜਾਣੂ ਕਰਵਾਇਆ।

ਇਸ ਮੌਕੇ ਤੇ ਰਾਸਾ ਦੇ ਸਲਾਹਕਾਰ ਪ੍ਰਿੰ. ਬਲਵਿੰਦਰ ਸਿੰਘ ਸੋਢੀ,ਪ੍ਰਿੰ. ਆਰ. ਐਲ ਮਨਸੋਤਰਾ, ਪ੍ਰਿੰ. ਰਣਧੀਰ ਸਿੰਘ ਸੇਖੋਂ ਅਤੇ ਮੋਜ਼ੂਦਾ ਕਈ ਸਕੂਲ ਮੁਖੀਆਂ ਨੇ ਆਪਣੀਆ ਮੰਗਾਂ ਅਤੇ ਸੁਝਾਓ ਸੰਬੰਧੀ ਇੱਕ ਮੰਗ ਪੱਤਰ ਚੇਅਰਮੈਨ ਸਾਹਿਬ ਨੂੰ ਪੇਸ਼ ਕੀਤਾ ਅਤੇ ਚੇਅਰਮੈਨ ਸਾਹਿਬ ਨੇ ਭਰੋਸਾ ਦਵਾਇਆ ਅਤੇ ਹਾਂ ਪੱਖੀ ਹੁੰਗਾਰਾ ਭਰਦਿਆਂ ਹੋਇਆ ਕਿਹਾ ਕਿ ਇਸ ਮੰਗ ਪੱਤਰ ਵਿੱਚ ਸਾਰੇ ਸੁਝਾਓ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਵਿੱਚ ਕਾਫੀ ਸਹਾਈ ਹਨ।

ਉਹ ਜਲਦ ਹੀ ਸਕੂਲਾਂ ਦੀਆਂ ਇੰਨ੍ਹਾਂ ਮੰਗਾਂ ਨੂੰ ਸਵੀਕਾਰ ਕਰਕੇ ਸਰਕਾਰ ਨੂੰ ਸੂਚਿਤ ਕਰਨਗੇ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਆਪਣੇ ਭਾਸ਼ਣ ਵਿੱਚ ਮਾਨਤਾ ਪ੍ਰਾਪਤ ਅਤੇ ਐਫੀਲਿਏਟਡ ਸਕੂਲਾਂ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਭਰੋਸਾ ਦਵਾਇਆ ਕਿ ਇੰਨ੍ਹਾ ਸਕੂਲਾ ਦੀਆ ਜਾਇਜ਼ ਮੰਗਾਂ ਸਰਕਾਰ ਵਲੋਂ ਮੰਨ ਲਈਆਂ ਜਾਣਗੀਆਂ ਕਿਉਂਕਿ ਬਾਦਲ ਸਰਕਾਰ ਨੇ ਜੋ ਲੋਕਾਂ ਨਾਲ ਵਾਅਦਾ ਕੀਤਾ ਉਹ ਕਰ ਵਿਖਾਇਆ ਹੈ।

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰਿੰ. ਪਰਮਜੀਤ ਕੋਰ, ਪ੍ਰਿੰ. ਵਾਈ. ਪੀ. ਗੁਪਤਾ, ਪ੍ਰਿੰ ਕਮਲਜੋਤ ਸਿੰਘ, ਪ੍ਰਿੰ. ਰਘਬੀਰ ਸਿੰਘ, ਪ੍ਰਿੰ. ਬਲਵਿੰਦਰ ਸਿੰਘ ਕਲੇਰ, ਪ੍ਰਿੰ ਜੀ. ਐਸ. ਪੰਨੂ, ਪ੍ਰਿੰ ਐਮ.ਐਮ.ਗੁਪਤਾ, ਪ੍ਰਿੰ. ਜੇ ਐਸ ਛੀਨਾ, ਪ੍ਰਿੰ. ਸੰਦੀਪ ਸਿੰਘ, ਪ੍ਰਿੰ. ਪਰਮਿੰਦਰ ਸਿੰਘ ਸੰਧੂ ਆਦਿ ਮੌਜ਼ੂਦ ਸਨ।
ਹੋਰ ਵੀ
ਭੰਡਾਰ ਗ੍ਰਹਿ ਦੀ ਕੰਧ ਡਿੱਗੀ,17 ਮਰੇ
ਵਿਆਹ ਲਈ ਕਰਜ਼ਾ ਦੇਣ ਦੀ ਯੋਜਨਾ
ਹੈਰੋਇਨ ਸਮੇਤ ਤਸਕਰ ਗ੍ਰਿਫਤਾਰ
ਨਦੀ ਵਿੱਚ ਡੁੱਬ ਕੇ ਤਿੰਨ ਲੜਕੀਆਂ ਦੀ ਮੌਤ
ਕੰਧ ਢਹਿਣ ਨਾਲ ਤਿਨ ਮਜ਼ਦੂਰ ਮਰੇ
ਮੁੱਠਭੇੜ 'ਚ ਤਿੰਨ ਅੱਤਵਾਦੀ ਮਰੇ