ਦੱਖਣੀ ਤ੍ਰਿਪੁਰਾ ਵਿੱਚ ਮਾਰਕਸਵਾਦੀ ਕਮਿਉਨਿਸਟ ਪਾਰਟੀ ਦੇ ਵਰਕਰਾਂ ਦੀ ਕੱਲ ਇੱਕ ਸੜਕ ਹਾਦਸੇ 'ਚ ਮੌਤ ਹੋ ਗਈ ਜਦੋਂਕਿ 54 ਹੋਰ ਜ਼ਖਮੀ ਹੋ ਗਏ।
ਪੁਲਿਸ ਸੂਤਰਾਂ ਨੇ ਅੱਜ ਇੱਥੇ ਦੱਸਿਆ ਕਿ ਮਾਕਪਾ ਦੇ ਇਹ ਵਰਕਰ ਜਰੂਰੀ ਚੀਜਾਂ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਦੇ ਵਿਰੋਧ ਪ੍ਰਦਰਸ਼ਨ ਦੇ ਲਈ ਇੱਕ ਰੈਲੀ ਵਿੱਚ ਭਾਗ ਲੈਣ ਲਈ ਇੱਕ ਟਰੱਕ ਤੇ ਜਾ ਰਹੇ ਸਨ ਅਤੇ ਅਚਾਨਕ ਟਰੱਕ ਪਲਟ ਗਿਆ।
ਪੁਲਿਸ ਨੇ ਦੱਸਿਆ ਕਿ ਲੱਗਭਗ 32 ਜ਼ਖਮੀ ਨੂੰ ਉਦੈਪੁਰ ਜਿਲ੍ਹਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ 18 ਨੂੰ ਅਗਰਤਲਾ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਵਿੱਚ ਭੇਜਿਆ ਗਿਆ ਹੈ।
|