ਉੱਤਰ ਪ੍ਰਦੇਸ਼ 'ਚ ਹਾਪੁੜ ਦੇ ਕੋਲ ਅੱਜ ਇੱਕ ਟਰੱਕ ਨੇ ਸੜਕ ਕਿਨਾਰੇ ਕੰਮ ਕਰ ਰਹੇ ਕੁੱਝ ਲੋਕਾਂ ਨੂੰ ਟੱਕਰ ਮਾਰ ਦਿੱਤੀ,ਜਿਸ ਨਾਲ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ।
ਪੁਲਿਸ ਅਨੁਸਾਰ ਪਿਲਖੁਵਾ ਤੋਂ ਗੜਮੁਕਤੇਸ਼ਵਰ ਜਾ ਰਿਹਾ ਇੱਕ ਟੈਂਕਰ ਸ਼ਾਮ ਨੂੰ ਰਾਸ਼ਟਰੀ ਰਾਜਮਾਰਗ 24 ਤਤਾਪੁਰ ਪਿੰਡ ਕੋਲ ਖਰਾਬ ਹੋ ਗਿਆ।ਉਸ ਨੂੰ ਸੜਕ ਕਿਨਾਰੇ ਖੜਾ ਕਰਕੇ ਠੀਕ ਕਰਦੇ ਸਮੇਂ ਮੁਰਾਦਾਬਾਦ ਤੋਂ ਆ ਰਹੇ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ।ਇਸ ਘਟਨਾ 'ਚ ਟੈਂਕਰ ਚਾਲਕ ਅਸ਼ੋਕ (50) ਅਤੇ ਕਲੀਨਰ ਸਲੀਮ (45) ਅਤੇ ਇੱਕ ਅਗਿਆਤ ਵਿਅਕਤੀ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ।ਦੁਰਘਟਨਾ 'ਚ ਜ਼ਖਮੀ ਹੋਏ ਚਾਰ ਲੋਕਾਂ ਨੂੰ ਹਾਪੁੜ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।ਪੁਲਿਸ ਅਨੁਸਾਰ ਟਰੱਕ ਦਾ ਡ੍ਰਾਈਵਰ ਵਾਹਨ ਛੱਡ ਕੇ ਫਰਾਰ ਹੋ ਗਿਆ।ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ।
|