ਆਂਧਰਾ ਪ੍ਰਦੇਸ਼ ਵਿੱਚ ਖਮੱਮ ਜਿਲ੍ਹੇ ਦੇ ਕੋਥਾਗੁਡੇਮ ਵਿੱਚ ਅੱਜ ਦੋ ਲੋਕਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਭਾਰੀ ਮਾਤਰਾ ਵਿੱਚ ਵਿਸਫੋਟ ਬਰਾਮਦ ਕੀਤੇ ਗਏ।
ਪੁਲਿਸ ਉੱਪ ਕਮਿਸ਼ਨਰ ਪ੍ਰਕਾਸ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਦੀ ਇੱਕ ਟੀਮ ਨੇ ਗੁਪਤ ਸੂਚਨਾ ਦੇ ਆਧਾਰ ਤੇ ਇੱਕ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ। ਇਸ ਦੌਰਾਨ ਕਾਰ ਵਿੱਚ ਲੁਕੋ ਕੇ ਰੱਖੀ ਗਈ ਜਿਲੇਟਿਨ ਦੀਆਂ ਅੱਠ ਸੌ ਤੋਂ ਜਿਆਦਾ ਛੜੀਆਂ ਅਤੇ ਡੇਢ ਅਜ਼ਾਰ ਡੇਟੋਨੇਟਰ ਬਰਾਮਦ ਕੀਤੇ ਗਏ।
ਉਹਨਾਂ ਨੇ ਦੱਸਿਆ ਕਿ ਪੁਲਿਸ ਨੇ ਵਿਸਫੋਟਕ ਦੇ ਨਾਲ ਕਾਰ ਵਿੱਚ ਸਵਾਰ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਇਹ ਕਾਰ ਕ੍ਰਿਸ਼ਨਾ ਜਿਲ੍ਹੇ ਦੇ ਗੁਮਪਾਲਗੁਡੇਮ ਤੋਂ ਉੜੀਸਾ ਦੇ ਮਲਕਾਂਗਿਰੀ ਜਿਲ੍ਹਾ ਜਾ ਰਹੀ ਸੀ।
ਉਹਨਾਂ ਨੇ ਦੱਸਿਆ ਕਿ ਉੜੀਸਾ ਨਿਵਾਸੀ ਦਲੀਪ ਸਰਕਾਰ, ਸੰਦੀਪ ਸਰਕਾਰ ਅਤੇ ਕਾਰ ਡਰਾਇਵਰ ਚਾਂਟੀ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।
|