ਇਸਮਾਇਲੀ ਮੁਸਲਮਾਨਾਂ ਦੇ ਅਧਿਆਤਮਿਕ ਨੇਤਾ ਅਤੇ ਸ਼ਿਆ ਇਸਮਾਇਲੀ ਮੁਸਲਮਾਨਾਂ ਦੇ 49ਵੇਂ ਇਮਾਮ ਆਗਾ ਖਾਨ ਨੇ ਇਮਾਮ ਦੇ ਰੂਪ ਵਿੱਚ ਆਪਣੀ 50ਵੀਂ ਵਰ੍ਹੇਗੰਡ ਮਨਾਉਣ ਦੇ ਲਈ ਅੱਜ ਹਫਤੇ ਭਰ ਦੀ ਯਾਤਰਾ ਤੇ ਇੱਥੇ ਪਹੁੰਚੇ।
ਰਾਜਧਾਨੀ ਵਿੱਚ ਆਪਣੇ ਦੋ ਦਿਨ ਦੇ ਠਹਿਰਾ ਦੌਰਾਨ ਆਗਾ ਖਾਨ ਰਾਸ਼ਟਰਪਤੀ ਪ੍ਰਤਿਭਾ ਪਾਟਿਲ, ਉੱਪ ਰਾਸ਼ਟੱਰਪਤੀ ਹਾਮਿਦ ਹੰਸਾਰੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਦੂਜੇ ਵੱਡੇ ਨੇਤਾਵਾਂ ਨਾਲ ਮਿਲਣਗੇ।
ਬੁੱਧਵਾਰ ਨੂੰ ਉਹ ਹੈਦਰਾਬਾਦ ਜਾਣਗੇ ਜਿੱਥੇ ਉਹਨਾਂ ਨੇ ਦੋ ਸਾਲ ਪਹਿਲਾਂ ਆਗਾ ਖਾਨ ਅਕੈਡਮੀ ਦਾ ਨੀਂਹ ਰੱਖੀ ਸੀ।
ਦੁਨੀਆ ਭਰ ਦੇ ਲੱਖਾਂ ਇਸਮਾਇਲੀ ਮੁਸਲਮਾਨਾਂ ਦੇ 71 ਸਾਲਾ ਅਧਿਆਤਮਿਕ ਨੇਤਾ ਸੰਪ੍ਰਗ ਪ੍ਰਮੁੱਖ ਸੋਨੀਆ ਗਾਂਧੀ ਅਤੇ ਵਿਰੋਧੀ ਧਿਰ ਦੇ ਨੇਤਾ ਲਾਲ ਕ੍ਰਿਸ਼ਨ ਅਡਵਾਣੀ ਨਾਲ ਵੀ ਮੁਲਾਕਾਤ ਕਰਨਗੇ।
ਅਗਲੇ ਸੋਮਵਾਰ ਨੂੰ ਬੰਗਲਾਦੇਸ਼ ਦੀ ਯਾਤਰਾ ਤੇ ਜਾਣ ਤੋਂ ਪਹਿਲਾਂ ਆਗਾ ਖਾਨ ਦੇ ਮੁੰਬਈ ਅਤੇ ਅਹਿਮਦਾਬਾਦ ਦੇ ਦੌਰੇ ਤੇ ਜਾਣ ਦਾ ਵੀ ਪ੍ਰੋਗਰਾਮ ਹੈ।
|