ਇੰਦਰਾ ਗਾਂਧੀ ਨੈਸ਼ਨਲ ਓਪਨ ਯੁਨੀਵਰਸਿਟੀ ਤੋਂ 83 ਸਾਲ ਦੀ ਉਮਰ ਵਿੱਚ ਹਿੰਦੀ ਵਿੱਚ ਐਮਏ ਦੀ ਡਿਗਰੀ ਪ੍ਰਾਪਤ ਕਰਨ ਵਾਲੇ ਦਿਨੇਸ਼ ਗੁਪਤਾ ਨੇ ਯੁਨੀਵਰਸਿਟੀ ਦੇ ਸਭ ਤੋਂ ਜਿਆਦਾ ਉਮਰ ਦੇ ਵਿਦਿਆਰਥੀ ਹੋਣ ਦਾ ਮਾਣ ਹਾਸਲ ਕਰ ਲਿਆ ਹੈ।
ਯੁਨੀਵਰਸਿਟੀ ਦੇ ਵਿਦਿਆਰਥੀ ਰਜਿਸਟ੍ਰੇਸ਼ਨ ਅਤੇ ਮੁਲਾਂਕਣ ਵਿਭਾਗ ਦੇ ਡਾ. ਸ਼੍ਰੀਕਾਂਤ ਮਹਾਂਪੱਤਰ ਨੇ ਅੱਜ ਦੱਸਿਆ ਕਿ 10 ਪੁਸਤਕਾਂ ਲਿਖਣ ਵਾਲੇ ਸ਼੍ਰੀ ਗੁਪਤਾ ਨੂੰ ਯੁਨੀਵਰਸਿਟੀ ਦੇ ਆਗਾਮੀ ਸਲਾਨਾ ਸਮਾਰੋਹ ਵਿੱਚ ਐਮਏ ਦੀ ਡਿਗਰੀ ਪ੍ਰਦਾਨ ਕੀਤੀ ਜਾਵੇਗੀ।
ਉਹਨਾਂ ਨੇ ਕਿਹਾ ਕਿ ਉਹਨਾਂ ਦੀ ਪੁਸਤਕ 'ਬੁਢਾਪਾ ਕਿਤਨਾ ਖੱਟਾ ਮੀਠਾ' ਨੂੰ ਬਿਰਧਜਨ ਕੇਂਦਰ ਭੇਜ ਦਿੱਤਾ ਗਿਆ ਹੈ। ਲੇਖਕ ਅਤੇ ਪੱਤਰਕਾਰ ਸ਼੍ਰੀ ਗੁਪਤਾ ਨੇ ਨੇਤਰਦਾਨ ਦੇ ਕਈ ਕੈਂਪਾਂ ਦਾ ਆਯੋਜਨ ਵੀ ਕੀਤਾ ਹੈ।
|