ਹਰਿਆਣਾ ਵਿੱਚ ਪਾਣੀਪਤ ਜਿਲ੍ਹੇ ਦੇ ਸਿੰਘਪੁਰਾ ਪਿੰਡ ਦੇ ਨੇੜੇ ਅੱਜ ਮੋਟਰਸਾਈਕਲ ਤੇ ਸਵਾਰ ਤਿੰਨ ਅਪਰਾਧੀਆਂ ਨੇ ਇੱਕ ਨਿੱਜੀ ਕੰਪਨੀ ਦੇ ਖਜ਼ਾਨਚੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ 36 ਲੱਖ ਰੁਪਏ ਲੁੱਟ ਲਏ।
ਪੁਲਿਸ ਸੂਤਰਾਂ ਨੇ ਇੱਥੇ ਦੱਸਿਆ ਕਿ ਇੱਕ ਨਿੱਜੀ ਕੰਪਨੀ ਦਾ ਖਜ਼ਾਨਚੀ ਸਰਵੇਸ਼ ਪਾਂਡੇ ਜਦੋਂ ਇੱਕ ਨਿੱਜੀ ਬੈਂਕ ਤੋਂ ਰੁਪਏ ਕਢਵਾ ਕੇ ਆਪਣੇ ਤਿੰਨ ਸਾਥੀਆਂ ਸਮੇਤ ਕਾਰ ਵਿੱਚ ਆਪਸ ਦਫਤਰ ਜਾ ਰਿਹਾ ਸੀ ਤਾਂ ਉਸੇ ਦੌਰਾਨ ਉਹਨਾਂ ਤੇ ਹਮਲਾ ਕੀਤਾ ਗਿਆ।
ਪੁਲਿਸ ਦੇ ਅਨੁਸਾਰ ਅਪਰਾਧੀਆਂ ਨੇ ਕਾਰ ਨੂੰ ਜ਼ਬਰਦਸਤੀ ਰੁਕਵਾਇਆ। ਇਸਤੋਂ ਬਾਅਦ ਰੁਪਏ ਲੁੱਟਣ ਦੇ ਨਾਲ ਹੀ ਇੱਕ ਅਪਰਾਧੀ ਨੇ ਸਰਵੇਸ਼ ਨੂੰ ਗੋਲੀ ਮਾਰ ਦਿੱਤੀ ਜਿਸ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ।
ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਪਰਾਧੀਆਂ ਦੀ ਭਾਲ ਕੀਤੀ ਜਾ ਰਹੀ ਹੈ।
|