ਪੂਰਵੀ ਜੋਨ ਸੰਸਕ੍ਰਿਤਿਕ ਕੇਂਦਰ 14 ਤੋਂ 25 ਮਈ ਤੱਕ ਕੋਲਕਾਤਾ ਵਿੱਚ ਯੁਨੀਸੇਫ ਦੇ ਸਹਿਯੋਗ ਨਾਲ ਅੱਠਵਾਂ ਅੰਤਰਰਾਸ਼ਟਰੀ ਬਾਲ ਫਿਲਮ ਸਮਾਰੋਹ ਆਯੋਜਿਤ ਕਰੇਗਾ।
ਸਮਾਰੋਹ ਵਿੱਚ ਭਾਰਤ ਸਵੀਡਨ, ਤੁਰਕੀ, ਈਰਾਨ, ਫਰਾਂਸ, ਇਜ਼ਰਾਈਲ, ਅਮਰੀਕਾ, ਜਾਪਾਨ, ਚੀਨ, ਮੈਕਸਿਕੋ, ਸ਼ੀਲੰਕਾ, ਬੰਗਲਾਦੇਸ਼, ਜਰਮਨੀ, ਨੀਦਰਲੈਂਡ, ਅਤੇ ਰੂਸ ਸਮੇਤ ਕਈ ਦੇਸ਼ਾਂ ਦੀਆਂ ਲੱਗਭਗ 45 ਫਿਲਮਾਂ ਦਿਖਾਈਆਂ ਜਾਣਗੀਆਂ।
ਫਿਲਮ ਸਮਾਰੋਹ ਨਾਲ ਜੁੜੇ ਅਧਿਕਾਰੀ ਸਜਲ ਦੱਤਾ ਨੇ ਕੱਲ ਇੱਥੇ ਦੱਸਿਆ ਕਿ ਸਾਡੇ ਦੇਸ਼ ਦੇ ਬੱਚਿਆਂ ਨੂੰ ਹਾਲੀਵੁੱਡ ਨੂੰ ਛੱਡ ਕੇ ਦੂਜੇ ਦੇਸ਼ਾਂ ਦੀਆਂ ਫਿਲਮਾਂ ਦੇਖਣ ਦਾ ਮੌਕਾ ਮੁਸ਼ਕਿਲ ਨਾਲ ਮਿਲਦਾ ਹੈ। ਇਸ ਸਮਾਰੋਹ ਦੁਆਰਾ ਯਤਨ ਕੀਤਾ ਗਿਆ ਹੈ ਕਿ ਸਾਡੇ ਬੱਚੇ ਵਿਦੇਸ਼ੀ ਸਿਨੇ ਕਲਾ ਤੋਂ ਵੀ ਜਾਣੂ ਹੋਣ।
ਸਮਾਰੋਹ ਦਾ ਉਦਘਾਟਨ ਪ੍ਰਸਿੱਧ ਫਿਲਮ ਨਿਰਦੇਸ਼ਕ ਤਰੁਣ ਮਜ਼ੂਮਦਾਰ ਕਰਣਗੇ। ਸਮਾਰੋਹ ਵਿੱਚ ਪ੍ਰਵੇਸ਼ ਮੁਫਤ ਹੋਵੇਗਾ।
|