ਰਾਜ ਵਿੱਚ ਪਹਿਲੀ ਵਿਸ਼ੇਸ਼ ਮਹਿਲਾ ਪੁਲਿਸ ਸ਼ਾਖਾ ਖੋਲਣ ਵਾਲੀ ਨਾਸਿਕ ਪੁਲਿਸ ਨੇ ਹੁਣ ਔਰਤਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਇੱਕ ਜੂਨ ਤੋਂ 24 ਘੰਟੇ ਦੀ ਹੈਲਪਲਾਈਨ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ।
ਕੱਲ ਸ਼ਾਮ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦੇ ਹੋਏ ਸਿਟੀ ਪੁਲਿਸ ਕਮਿਸ਼ਨਰ ਹਿਮਾਂਸ਼ੂ ਰਾਏ ਨੇ ਕਿਹਾ ਕਿ ਟਾਲਫਰੀ ਨੰਬਰ 103 ਤੇ ਫੋਨ ਕਰਕੇ ਔਰਤਾਂ ਸ਼ੋਸ਼ਣ ਸਬੰਧੀ ਕੋਈ ਵੀ ਸ਼ਿਕਾਇਤ ਦਰਜ ਕਰਵਾ ਸਕਦੀਆਂ ਹਨ ਅਤੇ ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡ ਤੇ ਇੱਕਲੇ ਹੋਣ ਦੀ ਸਥਿਤੀ ਵਿੱਚ ਪੁਲਿਸ ਦੀ ਸਹਾਇਤਾ ਲੈ ਸਕਦੀਆਂ ਹਨ।
ਉਹਨਾਂ ਨੇ ਕਿਹਾ ਕਿ ਸ਼ਿਕਾਇਤਾਂ ਦੇ ਰਿਕਾਰਦ ਰੱਖਣ ਅਤੇ ਸ਼ਿਕਾਇਤ ਕਰਨ ਵਾਲੀਆਂ ਔਰਤਾਂ ਦੇ ਪਤੇ ਅਤੇ ਪਹਿਚਾਣ ਰੱਖਣ ਦੇ ਲਈ ਮਹਿਲਾ ਪੁਲਿਸ ਸ਼ਾਖਾ ਵਿੱਚ ਇੱਕ ਵਿਸ਼ੇਸ਼ ਸਾਫਟਵੇਅਰ ਲਗਾਇਆ ਜਾਵੇਗਾ। ਉਹਨਾਂ ਨੇ ਦੱਸਿਆ ਕਿ ਸ਼ਹਿਰ ਦੇ ਨੌ ਸਮਾਜਿਕ ਸੰਗਠਨ ਇਸ ਪ੍ਰਕਿਰਿਆ ਵਿੱਚ ਪੁਲਿਸ ਦੀ ਸਹਾਇਤਾ ਕਰ ਰਹੇ ਹਨ।
|