ਅੰਡੇਮਾਨ ਨਿਕੋਬਾਰ ਵਿੱਚ ਪੋਰਟਬਲੇਅਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਕੱਲ ਰਾਤ 500 ਤੋਂ ਜਿਆਦਾ ਯਾਤਰੀ ਖਰਾਬ ਮੌਸਮ ਦੇ ਕਾਰਨ ਫਸੇ ਹੋਏ ਹਨ।
ਸੂਤਰਾਂ ਨੇ ਅੱਜ ਇੱਥੇ ਦੱਸਿਆ ਕਿ ਰਨਵੇ ਤੇ ਪਾਣੀ ਭਰਿਆ ਹੋਣ ਕਾਰਨ ਅੱਜ ਸਵੇਰੇ ਕੋਈ ਜਹਾਜ਼ ਇੱਥੇ ਨਹੀਂ ਉੱਤਰ ਸਕਿਆ। ਪਾਣੀ ਹਟਾਉਣ ਦਾ ਕੰਮ ਚੱਲ ਰਿਹਾ ਹੈ ਪਰ ਹੁਣ ਵੀ ਰਨਵੇ ਤੇ ਕਾਫੀ ਚਿੱਕੜ ਹੈ।
ਏਏਆਈ ਨੇ ਖਰਾਬ ਮੌਸਮ ਦੇ ਕਾਰਨ ਹਵਾਈ ਅੱਡੇ ਤੇ ਅੱਜ ਜਹਾਜ਼ ਸੰਚਾਲਣ ਨਾਲ ਸਬੰਧਿਤ ਸਾਰੀਆਂ ਗਤੀਵਿਧੀਆਂ ਬੰਦ ਕਰ ਦਿੱਤੀਆਂ ਹਨ। ਨਤੀਜੇ ਵਜੋਂ ਕੋਲਕਾਤਾ ਅਤੇ ਚੇਨਈ ਦੇ ਯਾਤਰੀ ਖਾਸਤੌਰ ਤੇ ਸੈਲਾਨੀ ਪੋਰਟ ਬਲੇਅਰ ਵਿੱਚ ਫਸੇ ਹੋਏ ਹਨ।
|