ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸ਼ੰਕਰਾਚਾਰਿਆ ਨੇ ਫਾਰੂਕ ਨਾਲ ਚਰਚਾ ਕੀਤੀ
ਵਾਰਤਾ
ਪੁਰੀ ਮੱਠ ਦੇ ਸ਼ੰਕਰਾਚਾਰਿਆ ਸਵਾਮੀ ਅਧੋਕਸ਼ਾਨੰਦ ਦੇਵਤੀਰਥ ਜੀ ਨੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਫਾਰੂਕ ਅਬਦੁੱਲਾ ਨਾਲ ਕਸ਼ਮੀਰ ਸਮੇਤ ਵੱਖ ਵੱਖ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ।

ਡਾ. ਅਬੱਦੁਲਾ ਨੇ ਕੱਲ ਸ਼ਾਮ ਇੱਥੇ ਗਾਂਧੀਨਗਰ ਵਿੱਚ ਸਵਾਮੀ ਅਧੋਕਸ਼ਾਨੰਦ ਨਾਲ ਮੁਲਾਕਾਤ ਕੀਤੀ। ਦੋਵਾਂ ਦਰਮਿਆਨ ਘਾਟੀ ਵਿੱਚ ਸ਼ਾਂਤੀ ਬਹਾਲੀ ਸਮੇਤ ਵੱਖ ਵੱਖ ਮੁੱਦਿਆਂ ਤੇ ਚਰਚਾ ਹੋਈ।

ਬਾਅਦ ਵਿੱਚ ਸ਼ੰਕਰਾਚਾਰਿਆ ਨੇ ਇੱਥੇ ਯੁਨੀਵਾਰਤਾ ਨੂੰ ਦੱਸਿਆ ਕਿ 45 ਮਿਨਟ ਦੀ ਮੁਲਾਕਾਤ ਦੇ ਦੌਰਾਨ ਉਹਨਾਂ ਨੇ ਕਸ਼ਮੀਰ ਦੀ ਵਰਤਮਾਨ ਸਥਿਤੀ ਅਤੇ ਇਸ ਖੇਤਰ ਵਿੱਚ ਫਿਰਕੂ ਭਾਈਚਾਰਾ ਅਤੇ ਸ਼ਾਂਤੀ ਨੂੰ ਮਜ਼ਬੂਤ ਕਰਨ ਲਈ ਚਰਚਾ ਕੀਤੀ।

ਸਵਾਮੀ ਅਧੋਕਸ਼ਾਨੰਦ ਰਾਜ ਵਿੱਚ ਅਤੇ ਸੀਮਾ ਤੇ ਸ਼ਾਂਤੀ ਦੇ ਲਈ ਇੱਥੇ ਇੱਕ ਹਫਤੇ ਦੀ ਅਰਾਧਨਾ ਅਤੇ ਯੱਗ ਕਰ ਰਹੇ ਹਨ।
ਹੋਰ ਵੀ
ਗੁਜਰਾਤ ਵਿੱਚ ਸੜਕ ਹਾਦਸੇ 'ਚ 12 ਮਰੇ
ਝਾਰਖੰਡ 'ਚ ਕਿਸੇ ਵੀ ਸਮੇਂ ਚੋਣਾਂ ਸੰਭਵ
ਜ਼ਹਿਰੀਲੀ ਗੈਸ ਰਿਸਣ ਨਾਲ ਤਿੰਨ ਮਰੇ
ਮੁੱਠਭੇੜ 'ਚ ਦੋ ਉਲਫਾ ਅੱਤਵਾਦੀ ਢੇਰ
ਸੀਲਿੰਗ ਤੋਂ ਰਾਹਤ ਦੇਣ ਲਈ ਕਦਮ ਛੇਤੀ
ਅੰਮ੍ਰਿਤਸਰ ਹਵਾਈ ਅੱਡੇ ਤੇ ਅੱਗ ਲੱਗੀ