ਕੇਂਦਰੀ ਵਿਕਾਸ ਮੰਤਰੀ ਜੈਪਾਲ ਰੇਡੀ ਨੇ ਦਿੱਲੀ ਵਿੱਚ ਚੱਲ ਰਹੀ ਸੀਲਿੰਗ ਦੇ ਮੱਦੇਨਜ਼ਰ ਅੱਜ ਕਿਹਾ ਕਿ ਉਹਨਾਂ ਦਾ ਮੰਤਰਾਲਾ ਲੋਕਾਂ ਨੂੰ ਰਾਹਤ ਦੇਣ ਦੇ ਲਈ ਛੇਤੀ ਹੀ ਕਦਮ ਉਠਾਵੇਗਾ।
ਸ਼੍ਰੀ ਰੇਡੀ ਨੇ ਇੱਥੇ ਇੰਡੀਅਨ ਬਿਲਡਰ ਕਾਂਗਰਸ ਦੀ ਸਲਾਨਾ ਬੈਠਕ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਸ਼ਹਿਰੀ ਵਿਕਾਸ ਮੰਤਰਾਲਾ ਲੋਕਾਂ ਨੂੰ ਸੀਲਿੰਗ ਤੋਂ ਰਾਹਤ ਦੇਣ ਦੇ ਲਈ ਪਹਿਲਾਂ ਵੀ ਕਦਮ ਉਠਾਉਂਦਾ ਰਿਹਾ ਹੈ।
ਉਹਨਾਂ ਨੇ ਕਿਹਾ ਕਿ ਨਵੀਆਂ ਹਾਲਤਾਂ ਨੂੰ ਦੇਖਦੇ ਹੋਏ ਮੰਤਰਾਲਾ ਛੇਤੀ ਹੀ ਅਜਿਹੇ ਕਦਮ ਉਠਾਵੇਗਾ ਜਿਸ ਨਾਲ ਲੋਕਾਂ ਨੂੰ ਰਾਹਤ ਮਿਲ ਸਕੇ।
|