ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਅੰਮ੍ਰਿਤਸਰ ਹਵਾਈ ਅੱਡੇ ਤੇ ਅੱਗ ਲੱਗੀ
ਭਾਸ਼ਾ
ਰਾਜਾਸਾਂਸੀ ਹਵਾਈ ਅੱਡੇ ਤੇ ਅੱਜ ਇੱਥੇ ਅੱਗ ਲੱਗਣ ਨਾਲ ਹਵਾਈ ਸੇਵਾਵਾਂ ਪ੍ਰਭਾਵਿਤ ਹੋ ਗਈਆਂ ਅਤੇ ਦੋ ਜਹਾਜਾਂ ਨੂੰ ਵਾਪਸ ਭੇਜਨਾ ਪਿਆ।

ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਅੱਜ ਸ਼ਾਮ ਹਵਾਈਅੱਡੇ ਦੇ ਖੁੱਲੇ ਹੋਏ ਖੇਤਰ ਫੈਲੇ ਕਣਕ ਦੇ ਪੁਆਲ ਵਿੱਚ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਨੂੰ ਬੁਝਾਉਣ ਲਈ ਚਾਰ ਘੰਟੇ ਦਾ ਸਮਾਂ ਲੱਗਿਆ।

ਸੂਤਰਾਂ ਨੇ ਦੱਸਿਆ ਕਿ ਅੱਗ ਤੇ ਰਾਤ ਦੇ ਨੌ ਵਜੇ ਕਾਬੂ ਪਾਇਆ ਗਿਆ। ਤੇਜ ਹਵਾ ਦੇ ਚੱਲਣ ਕਾਰਨ ਅੱਗ ਨੂੰ ਬੁਝਾਉਣ ਵਿੱਚ ਕਾਫੀ ਮਿਹਨਤ ਕਰਨੀ ਪਈ।

ਉਹਨਾਂ ਨੇ ਦੱਸਿਆ ਕਿ ਦਿੱਲੀ ਤੋਂ ਅੰਮ੍ਰਿਤਸਰ ਆਉਣ ਵਾਲੇ ਇੱਕ ਜਹਾਜ਼ ਨੂੰ ਛੇ ਵੱਜ ਕੇ ਪੰਦਰਾ ਮਿਨਟ ਤੇ ਇੱਥੇ ਉੱਤਰਣਾ ਸੀ। ਉਹ ਨਿਰਧਾਰਿਤ ਸਮੇਂ ਤੇ ਪਹੁੰਚ ਵੀ ਗਿਆ ਪਰ ਏਅਰ ਟ੍ਰੈਫਿਕ ਕੰਟਰੋਲ ਨੇ ਉਸਨੂੰ ਵਾਪਸ ਦਿੱਲੀ ਭੇਜ ਦਿੱਤਾ।

ਏਅਰ ਇੰਡੀਆ ਦਾ ਦੁਬਈ ਅੰਮ੍ਰਿਤਸਰ ਜਹਾਜ਼ ਵੀ ਇੱਥੇ ਪੰਜ ਵਜੇ ਉੱਤਰਣ ਵਾਲਾ ਸੀ ਪਰ ਉਸਨੂੰ ਵੀ ਉੱਤਰਣ ਦੀ ਆਗਿਆ ਨਹੀਂ ਦਿੱਤੀ ਗਈ।

ਅੱਗ ਨਾਲ ਕਿਸੇ ਤਰਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ।
ਹੋਰ ਵੀ
ਉੱਪਚੋਣਾਂ ਤੋਂ ਬਾਅਦ ਕੇਬਿਨੇਟ 'ਚ ਫੇਰਬਦਲ
ਅੱਤਵਾਦੀਆਂ ਤੋਂ ਹਥਿਆਰ ਤੇ ਗੋਲਾ ਬਰੂਦ ਬਰਾਮਦ
ਕੇਬਲ ਚੋਰੀ ਕਰਨ ਵਾਲੇ ਸੱਤ ਚੋਰ ਫੜੇ
ਪਤੀ ਨੇ ਆਪ ਕੀਤਾ ਪਤਨੀ ਨੂੰ ਪ੍ਰੇਮੀ ਦੇ ਹਵਾਲੇ
ਰਾਮਦਾਸ ਵੱਲੋਂ ਅਸਤੀਫੇ ਤੋਂ ਇਨਕਾਰ
ਬਰੂਦੀ ਸੁਰੰਗ ਫੱਟਣ ਨਾਲ 3 ਜਵਾਨ ਸ਼ਹੀਦ