ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਅੱਤਵਾਦੀਆਂ ਤੋਂ ਹਥਿਆਰ ਤੇ ਗੋਲਾ ਬਰੂਦ ਬਰਾਮਦ
ਵਾਰਤਾ
ਦੱਖਣ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਠਿਕਾਣੇ ਦਾ ਪਤਾ ਲਗਾ ਕੇ ਉੱਥੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਰੂਦ ਬਰਾਮਦ ਕੀਤਾ ਹੈ।

ਰੱਖਿਆ ਮੰਤਰਾਲੇ ਦੇ ਇੱਕ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਕੁਲਗਾਮ ਜਿਲ੍ਹੇ ਦੇ ਬਦਰ ਨਗਰ ਵਿੱਚ 7 ਰਾਸ਼ਟਰੀ ਰਾਈਫਲਸ 'ਆਰਆਰ' ਦੇ ਜਵਾਨਾਂ ਨੇ ਇੱਕ ਤਲਾਸ਼ੀ ਅਭਿਆਨ ਸ਼ੁਰੂ ਕੀਤਾ।

ਇਸਦੇ ਤਹਿਤ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਲੁਕਣ ਦੇ ਠਿਕਾਣੇ ਨੂੰ ਨਸ਼ਟ ਕਰ ਦਿੱਤਾ ਅਤੇ ਉੱਥੋਂ ਇੱਕ ਮੈਗਜ਼ੀਨ ਅਤੇ ਕਾਰਤੂਸ ਸਮੇਤ ਚੀਨ ਦੀ ਬਣੀ ਪਿਸਤੌਲ, ਇੱਕ ਏਕੇ ਮੈਗਜ਼ੀਨ, 47 ਕਾਰਤੂਸ, ਚੀਨ ਦੇ ਬਣੇ ਪੰਜ ਗ੍ਰੇਨੇਡ ਅਤੇ ਇੱਕ ਵਾਇਰਲੈਸ ਸੈਟ ਬਰਾਮਦ ਕੀਤਾ।

ਉਹਨਾਂ ਨੇ ਦੱਸਿਆ ਕਿ ਇਸ ਅਭਿਆਨ ਵਿੱਚ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਹੈ।
ਹੋਰ ਵੀ
ਕੇਬਲ ਚੋਰੀ ਕਰਨ ਵਾਲੇ ਸੱਤ ਚੋਰ ਫੜੇ
ਪਤੀ ਨੇ ਆਪ ਕੀਤਾ ਪਤਨੀ ਨੂੰ ਪ੍ਰੇਮੀ ਦੇ ਹਵਾਲੇ
ਰਾਮਦਾਸ ਵੱਲੋਂ ਅਸਤੀਫੇ ਤੋਂ ਇਨਕਾਰ
ਬਰੂਦੀ ਸੁਰੰਗ ਫੱਟਣ ਨਾਲ 3 ਜਵਾਨ ਸ਼ਹੀਦ
ਦੱਖਣੀ ਦਿੱਲੀ 'ਚ ਧਮਾਕਾ:2 ਜ਼ਖਮੀ
ਅੱਤਵਾਦੀ ਠਿਕਾਣੇ ਤੋਂ ਹਥਿਆਰ ਬਰਾਮਦ