ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬਰੂਦੀ ਸੁਰੰਗ ਫੱਟਣ ਨਾਲ 3 ਜਵਾਨ ਸ਼ਹੀਦ
ਵਾਰਤਾ
ਛੱਤੀਸਗੜ੍ਹ ਦੇ ਕਾਂਕੇਰ ਜਿਲ੍ਹੇ ਵਿੱਚ ਅੱਜ ਨਕਸਲੀਆਂ ਦੁਆਰਾ ਕੀਤੇ ਗਏ ਬਰੂਦੀ ਸੁਰੰਗ ਧਮਾਕੇ ਵਿੱਚ ਵਿਸ਼ੇਸ਼ ਪੁਲਿਸ ਬਲ ਦੇ ਇੱਕ ਪਲਟਣ ਕਮਾਂਡਰ ਸਮੇਤ ਤਿੰਨ ਪੁਲਿਸ ਕਰਮੀਆਂ ਦੀ ਮੌਤ ਹੋ ਗਈ।

ਪੁਲਿਸ ਸੂਤਰਾਂ ਨੇ ਦੱਸਿਆ ਕਿ ਬਡਗਾਂਵ ਥਾਣਾ ਖੇਤਰ ਵਿੱਚ ਬਡਗਾਂਵ-ਛਿਦਗਾਂਵ ਰੋਡ ਤੇ ਬਣਾਈ ਜਾ ਰਹੀ ਇੱਕ ਪੁਲੀ ਦੇ ਨਿਰਮਾਣ ਕਾਰਜ ਨੂੰ ਨਕਸਲੀਆਂ ਦੁਆਰਾ ਰੋਕ ਦਿੱਤੇ ਜਾਣ ਦੀ ਸੂਚਨਾ ਮਿਲਣ ਤੇ ਪੈਦਲ ਹੀ ਪੁਲਿਸ ਬਲ ਨੂੰ ਮੌਕੇ ਤੇ ਭੇਜਿਆ ਗਿਆ।

ਇਸ ਦੌਰਾਨ ਥਾਣੇ ਤੋਂ ਲੱਗਭਗ ਪੰਜ ਕਿਮੀ. ਦੂਰ ਛਿਦਗਾਂਵ ਦੇ ਨੇੜੇ ਨਕਸਲੀਆਂ ਨੇ ਸੜਕ ਵਿੱਚ ਲਗਾਈ ਗਈ ਬਰੂਦੀ ਸੁਰੰਗ ਵਿੱਚ ਧਮਾਕਾ ਕਰ ਦਿੱਤਾ ਜਿਸ ਨਾਲ ਪਲਟਣ ਕਮਾਂਡਰ ਮਹੂਲਾਲ, ਸਹਾਇਕ ਉੱਪ ਨਿਰੀਖਿਅਕ ਸ਼ਿਆਮਲਾਲ ਅੰਬਾਲੇ ਅਤੇ ਸੰਗਰਾਮ ਸਲਾਮ ਮੌਕੇ ਤੇ ਹੀ ਸ਼ਹੀਦ ਹੋ ਗਏ।
ਹੋਰ ਵੀ
ਦੱਖਣੀ ਦਿੱਲੀ 'ਚ ਧਮਾਕਾ:2 ਜ਼ਖਮੀ
ਅੱਤਵਾਦੀ ਠਿਕਾਣੇ ਤੋਂ ਹਥਿਆਰ ਬਰਾਮਦ
ਅਮਰਨਾਥ ਯਾਤਰੀਆਂ ਲਈ ਪੈਕੇਜ਼ ਦੀ ਘੋਸ਼ਣਾ
ਸਕਾਰਲੇਟ ਮਾਮਲਾ ਸੀਬੀਆਈ ਹਵਾਲੇ
ਬੋਫਰਜ਼ ਫਿਉਜ਼ ਮਿਲਣ ਨਾਲ ਸਨਸਨੀ
ਭਾਜਪਾ ਮਹਿਲਾ ਮੋਰਚਾ ਦੀ ਬੈਠਕ ਮਸੂਰੀ 'ਚ