ਕਸ਼ਮੀਰ ਚੈਂਬਰਸ ਆਫ ਕਾਮਰਸ ਐਂਡ ਇੰਡਸਟਰੀ 'ਕੇਸੀਸੀਆਈ' ਨੇ ਪਵਿੱਤਰ ਅਮਰਨਾਥ ਗੁਫਾ ਜਾਣ ਵਾਲੇ ਯਾਤਰੀਆਂ ਦੇ ਲਈ ਕਈ ਪੈਕੇਜਾਂ ਦਾ ਪ੍ਰਸਤਾਵ ਕੀਤਾ ਹੈ।
ਕੇਸੀਸੀਆਈ ਦੇ ਪ੍ਰਮੁੱਖ ਡਾ. ਮੁਬੀਨ ਸ਼ਾਹ ਨੇ ਦੱਸਿਆ ਕਿ 18 ਜੂਨ ਤੋਂ ਸ਼ੁਰੂ ਹੋਣ ਵਾਲੀ ਅਮਰਨਾਥ ਜਾਣ ਵਾਲੇ ਸ਼ਰਧਾਲੂਆਂ ਦੇ ਲਈ ਪ੍ਰਸਤਾਵਿਤ ਵੱਖ ਵੱਖ ਪੈਕੇਜਾਂ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਯਤਨ ਕੀਤਾ ਜਾਵੇਗਾ।
ਉਹਨਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਪਹਿਲਗਾਮ ਅਤੇ ਬਾਲਟਾਲ ਪੜਾਅ ਸਥਾਨਾਂ ਤੇ ਵਿਸ਼ਵ ਪ੍ਰਸਿੱਧ ਕਸ਼ਮੀਰੀ ਦੇ ਪ੍ਰਦਰਸ਼ਨ ਅਤੇ ਉਹਨਾਂ ਦੇ ਕੇਂਦਰ ਸਥਾਪਿਤ ਕਰਨ ਦੇ ਲਈ ਜਗਾ ਦੀ ਵੰਡ ਕਰੇ।
ਸ਼੍ਰੀ ਸ਼ਾਹ ਨੇ ਕਿਹਾ ਕਿ ਦੇਸ਼ ਦੇ ਵੱਖ ਵੱਖ ਭਾਗਾਂ ਤੋਂ ਆਉਣ ਵਾਲੇ ਯਾਤਰੀ ਇੱਥੋਂ ਦੇ ਦਰਸ਼ਨੀ ਸਥਾਨਾਂ ਨੂੰ ਦੇਖਣ ਲਈ ਕੁੱਝ ਸਮੇਂ ਤੱਕ ਠਹਿਰ ਸਕਦੇ ਹਨ। ਉਹਨਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਵਪਾਰਕ ਸਥਾਨ ਹੋਟਲ, ਲਾਜ, ਹਸਤਕਲਾ ਅਤੇ ਸੈਲਾਨੀ ਵਪਾਰ ਨਾਲ ਜੁੜੇ ਹੋਰ ਵਪਾਰੀ ਅਮਰਨਾਥ ਯਾਤਰਾ ਦੇ ਦੌਰਾਨ ਆਪਣੀ ਸਾਰਥਕ ਭੁਮਿਕਾ ਨਿਭਾਉਣ ਜਿਸ ਨਾਲ ਘਾਟੀ ਦੀ ਅਰਥਵਿਵਸਥਾ ਵਿੱਚ ਵੱਡਾ ਸੁਧਾਰ ਹੋਵੇਗਾ।
|