ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸਕਾਰਲੇਟ ਮਾਮਲਾ ਸੀਬੀਆਈ ਹਵਾਲੇ
ਭਾਸ਼ਾ
ਗੋਆ ਸਰਕਾਰ ਨੇ ਬ੍ਰਿਟਿਸ਼ ਕਿਸ਼ੋਰੀ ਸਕਾਰਲੇਟ ਹੱਤਿਆ ਮਾਮਲਾ ਸੀਬੀਆਈ ਦੇ ਹਵਾਲੇ ਕੀਤੇ ਜਾਣ ਦੇ ਸਬੰਧ ਵਿੱਚ ਸੂਚਨਾ ਜਾਰੀ ਕਰ ਦਿੱਤੀ। ਰਾਜ ਦੇ ਗ੍ਰਹਿ ਮੰਤਰਾਲੇ ਨੇ ਦਿੱਲੀ ਸਪੈਸ਼ਲ ਪੁਲਿਸ ਏਸਟੈਬਲਿਸ਼ਮੈਂਟ ਐਕਟ 1946 ਦੇ ਧਾਰਾ ਛੇ ਦੇ ਤਹਿਤ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ ਕਰ ਦਿੱਤੀ ਹੈ।

ਸਕਾਰਲੇਟ ਦੀ ਲਾਸ਼ 18 ਫਰਵਰੀ ਨੂੰ ਗੋਆ ਦੇ ਪ੍ਰਸਿੱਧ ਅੰਜੁਨਾ ਤੱਟ ਤੋਂ ਬਰਾਮਦ ਕੀਤੀ ਸੀ। ਇਸ ਸਬੰਧ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਤੇ 16 ਸਾਲਾ ਸਕਾਰਲੇਟ ਨੂੰ ਨਸ਼ੀਲਾ ਪਦਾਰਥ ਦੇਣ, ਬਲਾਤਕਾਰ ਕਰਨ ਅਤੇ ਘੱਟ ਡੂੰਘਾਈ ਵਾਲੇ ਸਮੁੰਦਰ ਵਿੱਚ ਮਰਨ ਲਈ ਸੁੱਟ ਦੇਣ ਦਾ ਆਰੋਪ ਹੈ।

ਗੋਆ ਪੁਲਿਸ ਤੇ ਮਾਮਲੇ ਨੂੰ ਦਬਾਉਣ ਦੇ ਆਰੋਪ ਤੋਂ ਬਾਅਦ ਸਕਾਰਲੇਟ ਦੀ ਮਾਂ ਫਿਓਨਾ ਨੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਏ ਜਾਣ ਦੀ ਮੰਗ ਕੀਤੀ ਸੀ। ਪੁਲਿਸ ਅਧਿਕਾਰੀ ਕਿਸ਼ਨ ਕੁਮਾਰ ਨੇ ਦੱਸਿਆ ਕਿ ਅਸੀਂ ਜਾਂਚ ਪੂਰੀ ਕਰ ਲਈ ਹੈ, ਪਰ ਕਿਉਂਕਿ ਮਾਮਲਾ ਸੀਬੀਆਈ ਦੇ ਹਵਾਲੇ ਕੀਤਾ ਜਾ ਰਿਹਾ ਹੈ, ਇਸ ਲਈ ਅਸੀਂ ਆਰੋਪ ਪੱਤਰ ਦਾਖਲ ਨਹੀਂ ਕੀਤਾ ਹੈ।
ਹੋਰ ਵੀ
ਬੋਫਰਜ਼ ਫਿਉਜ਼ ਮਿਲਣ ਨਾਲ ਸਨਸਨੀ
ਭਾਜਪਾ ਮਹਿਲਾ ਮੋਰਚਾ ਦੀ ਬੈਠਕ ਮਸੂਰੀ 'ਚ
ਸੜਕ ਹਾਦਸੇ 'ਚ ਦੋ ਮਰੇ
ਅੰਮ੍ਰਿਤਸਰ 'ਚ ਪੰਜ ਵਿਦੇਸ਼ੀ ਕੁੜੀਆਂ ਗ੍ਰਿਫਤਾਰ
ਕੇਰਲ ਸਰਕਾਰ ਵੱਲੋਂ ਹਵਾਈ ਕੰਪਨੀਆਂ ਨੂੰ ਚੇਤਾਵਨੀ
ਦਲਿਤ ਦੇ ਵਿਆਹ ਵਿੱਚ ਹੰਗਾਮਾ