ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬੋਫਰਜ਼ ਫਿਉਜ਼ ਮਿਲਣ ਨਾਲ ਸਨਸਨੀ
ਵਾਰਤਾ
ਦੱਖਣ ਕਸ਼ਮੀਰ ਦੇ ਇੱਕ ਪਿੰਡ ਵਿੱਚ ਮੰਗਲਵਾਰ ਨੂੰ ਕਈ ਬੋਫੋਰਜ਼ ਫਿਉਜ਼ ਮਿਲਣ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਸਵੇਰੇ ਲੋਕ ਆਪਣੇ ਰੋਜਾਨਾ ਦੇ ਕੰਮਾਂ ਵਿੱਚ ਰੁੱਝੇ ਸਨ ਅਤੇ ਨੌਗਾਂਵ ਵਿੱਚ ਸੱਤ ਫਿਉਜ਼ ਮਿਲਣ ਨਾਲ ਦਹਿਸ਼ਤ ਫੈਲ ਗਈ। ਇਸ ਸਬੰਧ ਵਿੱਚ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਇਲਾਕੇ ਚੋਂ ਲੋਕਾਂ ਨੂੰ ਸੁਰੱਖਿਅਤ ਸਥਾਨ ਤੇ ਲਿਜਾਇਆ ਗਿਆ।

ਬਾਅਦ ਵਿੱਚ ਬੰਬ ਨਿਰੋਧਕ ਦਸਤੇ ਨੇ ਉਹਨਾਂ ਨੂੰ ਡਿਫਿਉਜ਼ ਕਰ ਦਿੱਤਾ। ਪਿਛਲੇ ਪੰਜ ਦਿਨਾਂ ਵਿੱਚ ਇਹ ਦੂਜਾ ਮੌਕਾ ਹੈ, ਜਦੋਂ ਦੱਖਣ ਕਸ਼ਮੀਰ ਵਿੱਚ ਫਿਉਜ਼ ਪਾਏ ਗਏ। ਇਸ ਤੋਂ ਪਹਿਲਾਂ ਇਸੇ ਮਹੀਨੇ ਵਿੱਚ ਸੋਮਬੁਨਾ ਨਹਿਰ ਵਿੱਚੋਂ ਸੱਤ ਫਿਉਜ਼ ਬਰਾਮਦ ਹੋਏ ਸਨ।

ਉਹਨਾਂ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਦੇ ਅੰਦਰ ਖੰਦਰ ਦੇ ਆਸਪਾਸ ਦੇ ਪਿੰਡਾਂ ਵਿੱਚ ਬੰਬ ਨਿਰੋਧਕ ਦਸਤਾ ਇੱਕ ਦਰਜਨ ਤੋਂ ਜਿਆਦਾ ਫਿਉਜ਼ ਡਿਫਿਉਜ਼ ਕਰ ਚੁੱਕਿਆ ਹੈ।
ਹੋਰ ਵੀ
ਭਾਜਪਾ ਮਹਿਲਾ ਮੋਰਚਾ ਦੀ ਬੈਠਕ ਮਸੂਰੀ 'ਚ
ਸੜਕ ਹਾਦਸੇ 'ਚ ਦੋ ਮਰੇ
ਅੰਮ੍ਰਿਤਸਰ 'ਚ ਪੰਜ ਵਿਦੇਸ਼ੀ ਕੁੜੀਆਂ ਗ੍ਰਿਫਤਾਰ
ਕੇਰਲ ਸਰਕਾਰ ਵੱਲੋਂ ਹਵਾਈ ਕੰਪਨੀਆਂ ਨੂੰ ਚੇਤਾਵਨੀ
ਦਲਿਤ ਦੇ ਵਿਆਹ ਵਿੱਚ ਹੰਗਾਮਾ
ਅਪਰਾਧੀਆਂ ਨੇ ਵਪਾਰੀ ਦੇ ਮੁੰਡੇ ਨੂੰ ਅਗਵਾਹ ਕੀਤਾ