ਪੰਜਾਬ ਦੇ ਅੰਮ੍ਰਿਤਸਰ ਵਿੱਚ ਅਧਿਕਾਰੀਆਂ ਨੇ ਪੰਜ ਸ਼੍ਰੀਲੰਕਾਈ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਹੈ। ਫਰਜੀ ਵੀਜ਼ੇ ਨਾਲ ਇਹ ਕੁੜੀਆਂ ਇਟਲੀ ਜਾਣ ਦੀ ਕੋਸ਼ਿਸ਼ ਕਰ ਰਹੀਆਂ ਸਨ।
ਪੁਲਿਸ ਨੇ ਦੱਸਿਆ ਕਿ ਪੰਜੇ ਕੁੜੀਆਂ ਮਾਰਚ ਵਿੱਚ ਬੰਗਲੌਰ ਪਹੁੰਚੀਆਂ ਸਨ ਇਸਤੋਂ ਬਾਅਦ ਉਹ ਦਿੱਲੀ ਗਈਆਂ। ਦਿੱਲੀ ਵਿੱਚ ਉਹਨਾਂ ਨੇ ਇੱਕ ਮਹੀਨਾ ਬਿਤਾਇਆ। ਐਤਵਾਰ ਦੀ ਸ਼ਾਮ ਇਹ ਇੱਥੇ ਪਹੁੰਚੀਆਂ। ਏਅਰ ਇੰਡੀਆ ਦੇ ਜਹਾਜ਼ ਵਿੱਚ ਸਵਾਰ ਹੋਣ ਦੇ ਦੌਰਾਨ ਇਹਨਾਂ ਕੁੜੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਜਾਂਚ ਤੋਂ ਬਾਅਦ ਇਹ ਜਾਣਕਾਰੀ ਮਿਲੀ ਕਿ ਇਹ ਕੁੜੀਆਂ ਗਰੀਬ ਪਰਿਵਾਰ ਤੋਂ ਹਨ ਅਤੇ ਇਟਲੀ ਜਾਣਾ ਚਾਹੁੰਦੀਆਂ ਹਨ।
|