ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪ੍ਰੇਮ ਪ੍ਰਸੰਗ ਨੂੰ ਲੈ ਕੇ ਆਤਮਹੱਤਿਆ
ਵਾਰਤਾ
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਗੋਮਤੀਨਗਰ ਇਲਾਕੇ ਵਿੱਚ ਇੱਕ ਵਿਦਿਆਰਥਣ ਨੇ ਅੱਜ ਪੱਖੇ ਨਾਲ ਲਟਕ ਕੇ ਆਤਮਹੱਤਿਆ ਕਰ ਲਈ।

ਏਮਿਟੀ ਕਾਲੇਜ ਦੀ ਇਹ ਵਿਦਿਆਰਥਣ ਭੁਮਿਕਾ ਗੌੜ ਫਰੂਖਾਬਾਦ ਦੀ ਰਹਿਣ ਵਾਲੀ ਸੀ। ਉਸਦੇ ਕਮਰੇ ਵਿੱਚੋਂ ਇੱਕ ਪਰਚੀ ਮਿਲੀ ਹੈ ਜਿਸ ਵਿੱਚ ਉਸਨੇ ਲਿਖਿਆ ਹੈ ਕਿ ਪ੍ਰੇਮੀ ਪ੍ਰਸ਼ਾਂਤ ਦੇ ਕਾਰਨ ਉਹ ਆਤਮਹੱਤਿਆ ਕਰ ਰਹੀ ਹੈ। ਉਸਨੇ ਇਹ ਵੀ ਲਿਖਿਆ ਹੈ ਕਿ ਉਸਦੇ ਪ੍ਰੇਮੀ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਜਾਵੇ। ਪ੍ਰਸ਼ਾਂਤ ਲਖਨਊ ਯੁਨੀਵਰਸਿਟੀ ਦਾ ਵਿਦਿਆਰਥੀ ਹੈ।

ਲਖਨਊ ਵਿੱਚ ਪਿਛਲੇ ਮਹੀਨੇ ਸਭ ਤੋਂ ਜਿਆਦਾ ਅੱਠ ਵਿਦਿਆਰਥੀਆਂ ਨੇ ਆਤਮਹੱਤਿਆ ਕੀਤੀ ਸੀ। ਇਹਨਾਂ ਵਿੱਚੋਂ ਜਿਆਦਾਤਰ ਵਿਦਿਆਰਥੀਆਂ ਨੇ ਪੇਪਰਾਂ ਵਿੱਚ ਚੰਗੇ ਨੰਬਰ ਨਾ ਆਉਣ ਦੇ ਡਰੋਂ ਇਸਦਾ ਕਾਰਨ ਲਿਖਿਆ ਸੀ।
ਹੋਰ ਵੀ
ਨੋਏਡਾ 'ਚ ਇੱਕ ਲੁਟੇਰਾ ਗ੍ਰਿਫਤਾਰ
ਤਰਲੋਚਨ ਸਿੰਘ ਵੱਲੋਂ ਆਨੰਦ ਮੈਰਿਜ ਐਕਟ ਦਾ ਸਮਰਥਨ
ਚੋਣਾਂ ਲਈ ਇੱਕ ਲੱਖ ਪੁਲਿਸਕਰਮੀ ਤੈਨਾਤ
ਸਰਬਜੀਤ ਮਾਮਲੇ 'ਚ ਬਾਦਲ ਦਾ ਧੰਨਵਾਦ ਕੀਤਾ
ਜਾਨ ਦਾ ਖਤਰਾ ਨਹੀਂ - ਸਲੇਮ
ਮੁਜੀਬ ਦਾ ਕਿਰਦਾਰ ਨਹੀਂ ਨਿਭਾਉਣਗੇ ਬਿਗ ਬੀ