ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਣੀ ਨੇ ਅੱਜ ਇੱਥੇ ਕਰਨਾਟਕ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਦੀ ਵਿਧਾਨ ਸਭਾ ਚੋਣਾਂ ਵਿਚ ਮੋਕਾਪ੍ਰਸਤਾਂ ਜਨਤਾ ਦਲ(ਐਸ) ਅਤੇ ਕਾਂਗਰਸ ਨੂੰ ਪਛਾੜ ਕੇ ਭਾਜਪਾ ਨੂੰ ਸਪਸ਼ਟ ਬਹੁਮਤ ਦੇ ਕੇ ਰਾਜ ਸੱਤਾ ਵਿਚ ਆਉਣ ਦਾ ਮੋਕਾ ਦੇਣ।
ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਜਨਤਾ ਦਲ (ਐਸ) ਨੇ ਮੋਕਾਵਾਦ ਦਾ ਇਕ ਜਰਮ ਫੈਲਾ ਦਿਤਾ ਹੈ ਜਿਸ ਨੇ ਰਾਜ ਦੀ ਸਰਕਾਰ ਅਤੇ ਵਿਕਾਸ ਨੂੰ ਬਹੁਤ ਜਿਆਦਾ ਪ੍ਰਭਾਵਤ ਕੀਤਾ ਹੈ ਅਤੇ ਹੁਣ ਇਹ ਜਰਮ ਇਕ ਵਾਰ ਮੁੜ ਰਾਜ ਦੀ ਸਰਕਾਰ ਅਤੇ ਚੋਣਾਂ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਰਨਾਟਕ ਰਾਜ ਦੇ ਚੋਣ ਨਤੀਜਿਆਂ ਨੇ ਪੂਰੇ ਦੇਸ਼ ਦੇ ਰਾਜਨੀਤਕ ਮਾਹੋਲ ਨੂੰ ਪ੍ਰਭਾਵਤ ਕਰਨਾ ਹੈ ਕਿਉਕਿ ਕੁਝ ਸਮਾਂ ਬਾਦ ਹੀ ਦੇਸ਼ ਵਿਚ ਲੋਕ ਸਭਾ ਚੋਣਾ ਹੋਣੀਆਂ ਹਨ।
ਉਨ੍ਹਾਂ ਕਿਹਾ ਜਨਤਾ ਦਲ ਅਤੇ ਕਾਂਗਰਸ ਪਾਰਟੀ ਭਾਜਪਾ ਨੂੰ ਸੱਤਾ ਤੋਂ ਬਾਹਰ ਰੱਖਣ ਦੇ ਮਕਸਦ ਨਾਲ ਇਸ ਵਾਰ ਮੁੜ 2004 ਦੇ ਤਰੀਕੇ ਅਪਣਾ ਰਹੀ ਤਾਂ ਜੋ ਭਾਜਪਾ ਨੂੰ ਸਪਸ਼ਟ ਬਹੁਮਤ ਨਾ ਮਿਲ ਸਕੇ।
ਉਨ੍ਹਾਂ ਰਾਜ ਦੀ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਸੀ ਕਈ ਵਾਰ ਕਾਂਗਰਸ ਅਤੇ ਜਨਤਾ ਦਲ ਨੂੰ ਰਾਜ ਵਿਚ ਸੱਤਾ ਦਾ ਮੋਕਾ ਦਿੱਤਾ ਹੈ ਅਤੇ ਇਸ ਵਾਰ ਭਾਜਪਾ ਨੂੰ ਮੋਕਾ ਦਿਉ ਪਰ ਪਿਛਲੀ ਵਾਰ ਨਹੀਂ ਇਸ ਵਾਰ ਸਪਸ਼ਟ ਬਹੁਮਤ ਨਾਲ ਸੱਤਾ ਦੀ ਜਿੰਮੇਵਾਰੀ ਦਿਉ।
|