ਬਹੁਜਨ ਸਮਾਜ ਪਾਰਟੀ 22 ਮਈ ਨੂੰ ਹੋਣ ਵਾਲੀਆਂ ਹਮੀਰਪੁਰ ਲੋਕਸਭਾ ਉੱਪਚੋਣਾਂ ਵਿੱਚ ਆਪਣਾ ਉਮੀਦਵਾਰ ਨਹੀਂ ਉਤਾਰੇਗੀ।
ਪਾਰਟੀ ਦੇ ਪ੍ਰਦੇਸ਼ ਪ੍ਰਮੁੱਖ ਵਿਜੇ ਕੁਮਾਰ ਨਈਅਰ ਨੇ ਦੱਸਿਆ ਕਿ ਪਾਰਟੀ ਪ੍ਰਮੁੱਖ ਮਾਇਆਵਤੀ ਨੇ ਪ੍ਰਦੇਸ਼ ਈਕਾਈ ਤੋਂ ਸੰਸਦ ਦੀਆਂ ਆਗਾਮੀ ਆਮ ਚੋਣਾਂ ਦੀਆਂ ਤਿਆਰੀਆਂ ਤੇ ਧਿਆਨ ਕੇਂਦਰਿਤ ਕਰਨ ਅਤੇ ਇਹਨਾਂ ਉੱਪਚੋਣਾਂ ਵਿੱਚ ਸਮਾਂ ਬਰਬਾਦ ਨਾ ਕਰਨ ਦੇ ਨਿਰਦੇਸ਼ ਦਿੱਤੇ ਹਨ।
|