ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸੂਬਾ 'ਤੇ ਅਸਤੀਫ਼ੇ ਦਾ ਦਬਾਅ
ਭਾਸ਼ਾ
ਅਸਾਮ ਦੇ ਤੇਜ਼ਪੁਰ ਸੰਸਦੀ ਖੇਤਰ ਤੋਂ ਕਾਂਗਰਸ ਦੇ ਵਿਵਾਦ ਗ੍ਰਸਤ ਸਾਂਸਦ ਮਣੀ ਕੁਮਾਰ ਸੁਬਾ 'ਤੇ ਆਪਣੀ ਪਾਰਟੀ ਅਤੇ ਵਿਰੋਧੀ ਪਾਰਟੀਆਂ ਵੱਲੋਂ ਅਸਤੀਫ਼ਾ ਦੇਣ ਦਾ ਦਬਾਅ ਹੈ.ਉਨ੍ਹਾਂ ਨੂੰ ਉੱਚ ਅਦਾਲਤ ਨੇ ਸੀਬੀਆਈ ਦੀ ਉਸ ਰਿਪੋਰਟ 'ਤੇ ਜਵਾਬ ਦੇਣ ਨੂੰ ਕਿਹਾ ਸੀ,ਜਿਸ ਵਿੱਚ ਕਿਹਾ ਸੀ ਕਿ ਉਹ ਨੇਪਾਲੀ ਹੈ ਅਤੇ ਉਨ੍ਹਾਂ ਦਾ ਜਨਮ ਪ੍ਰਮਾਣ ਪੱਤਰ ਫ਼ਰਜ਼ੀ ਹੈ.

ਅਸਾਮ ਦੇ ਸਿੱਖਿਆ ਮੰਤਰੀ ਅਤੇ ਸਰਕਾਰ ਦੇ ਬੁਲਾਰੇ ਰਿਪੁਨ ਬੋਰਾ ਨੇ ਅੱਜ ਇੱਥੇ ਕਿਹਾ ਕਿ ਉੱਚ ਅਦਾਲਤ ਦੇ ਨਿਰਦੇਸ਼ਾਂ ਦੇ ਮੱਦੇਨਜ਼ਰ ਸੂਬਾ ਨੂੰ ਆਪਣੀ ਸੀਟ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਅਤੇ ਪਾਰਟੀ ਦੀ ਪ੍ਰਤਿਸ਼ਟਾ ਨੂੰ ਕਾਇਮ ਰੱਖਣਾ ਚਾਹੀਦਾ.ਉਨ੍ਹਾਂ ਨੇ ਕਿਹਾ ਕਿ ਸੀਬੀਆਈ ਦੇਸ਼ ਦੀ ਪ੍ਰਮੁੱਖ ਜਾਂਚ ਏਜੰਸੀ ਹੈ ਅਤੇ ਕਿਉਂਕਿ ਉਸ ਨੇ ਉੱਚ ਅਦਾਲਤ ਨੂੰ ਸੌਂਪੀ ਗਈ,ਆਪਣੀ ਰਿਪੋਰਟ 'ਚ ਕਿਹਾ ਹੈ ਕਿ ਸੁਬਾ ਦਾ ਜਨਮ ਪ੍ਰਮਾਣ ਪੱਤਰ ਫਰਜ਼ੀ ਹੈ,ਇਸਲਈ ਸਾਂਸਦ ਨੂੰ ਨਿਸ਼ਚਿਤ ਤੌਰ 'ਤੇ ਅਸਤੀਫ਼ਾ ਦੇ ਦੇਣਾ ਚਾਹੀਦਾ.

ਬੋਰਾ ਨੇ ਕਿਹਾ ਕਿ ਕੋਕਾਂ ਨੂੰ ਉਨ੍ਹਾਂ ਦੀ ਪਹਿਚਾਣ ਨੂੰ ਲੈ ਕੇ ਸ਼ੱਕ ਹੈ.ਉਨ੍ਹਾਂ ਨੂੰ ਪਹਿਲਾਂ ਇਸ ਮਾਮਲੇ ਨੂੰ ਸੁਲਝਾਉਣਾ ਚਾਹੀਦਾ.ਇੱਥੇ ਵਰਨਣਯੋਗ ਹੈ ਕਿ ਬੋਰਾ ਗੋਹਪੁਰ ਵਿਧਾਨਸਭਾ ਖੇਤਰ ਤੋਂ ਵਿਧਾਇਕ ਹਨ.ਇਹ ਖੇਤਰ ਸੂਬਾ ਦੇ ਸੰਸਦੀ ਖੇਤਰ ਅਧੀਨ ਆਉਂਦਾ ਹੈ.

ਪ੍ਰਦੇਸ਼ ਕਾਂਗਰਸ ਮਹਾਸਕੱਤਰ ਭੂਪੇਨ ਬੋਰਾ ਨੇ ਕਿਹਾ ਕਿ ਤੇਜ਼ਪੁਰ ਦੀ ਜਨਤਾ ਇਸ ਗੱਲ ਨੂੰ ਜਾਣਕਾਰ ਨਰਾਜ਼ ਹਨ ਕਿ ਉਨ੍ਹਾਂ ਦਾ ਪ੍ਰਤਿਨਿਧੀ ਭਾਰਤੀ ਨਹੀਂ ਹੈ.ਸੂਬਾ ਨੂੰ ਉਨ੍ਹਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ.

ਵਿਰੋਧੀ ਅਸਾਮ ਗਣ ਪ੍ਰੀਸ਼ਦ ਦੇ ਬੁਲਾਰੇ ਸਾਬਕਾ ਭੱਟਾ ਚਾਰਿਆ ਨੇ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਕਾਂਗਰਸ ਨੇ ਆਪਣੇ ਇੱਕ ਅਜਿਹੇ ਉਮੀਦਵਾਰ ਨੂੰ ਲੋਕਸਭਾ 'ਚ ਭੇਜਿਆ ਹੈ,ਜਿਸ ਦੀ ਨਾਗਰਿਕਤਾ 'ਤੇ ਸ਼ੱਕ ਹੈ.ਹੁਣ ਉਸ ਨੂੰ ਸਾਂਸਦ ਦਾ ਅਸਤੀਫ਼ਾ ਲੈ ਕੇ ਲੋਕਤੰਤਰ ਦੇ ਨਿਊਨਤਮ ਮਾਨਦੰਡਾਂ ਨੂੰ ਨਿਸ਼ਚਿਤ ਤੌਰ 'ਤੇ ਕਾਇਮ ਰੱਖਣਾ ਚਾਹੀਦਾ.
ਹੋਰ ਵੀ
ਅੰਮ੍ਰਿਤਸਰ 'ਚ ਇੱਕ ਵਿਅਕਤੀ ਦੀ ਲਾਸ਼ ਮਿਲੀ
576 ਨਵੇਂ ਸਕੂਲ ਖੋਲ੍ਹਣ ਦੀ ਆਗਿਆ
ਪਟਵਾਰੀ ਰਿਸ਼ਵਤ ਲੈਂਦਾ ਕਾਬੂ
ਅਕਾਲੀ ਵਰਕਰ ਵੱਲੋਂ ਆਤਮਹੱਤਿਆ ਦਾ ਯਤਨ
ਅਸਾਮ 'ਚ ਉਲਫ਼ਾ ਦੇ ਅੱਡੇ ਦਾ ਪਤਾ ਚੱਲਿਆ
ਗੋਆ 'ਚ ਫਿਲਮ ਉਤਸਵ 1 ਮਈ ਤੋਂ