ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
576 ਨਵੇਂ ਸਕੂਲ ਖੋਲ੍ਹਣ ਦੀ ਆਗਿਆ
ਭਾਸ਼ਾ
ਰਾਜਸਥਾਨ 'ਚ ਪ੍ਰਾਇਮਰੀ ਸਿੱਖਿਆ ਨੂੰ ਹੋਰ ਦ੍ਰਿੜ ਕਰਨ ਅਤੇ ਸਿੱਖਿਆ ਅਭਿਆਨ ਨੂੰ ਜ਼ਿਆਦਾ ਕਾਰਗਰ ਬਨਾਉਣ ਲਈ ਪ੍ਰਾਇਮਰੀ ਸਤਰ 'ਤੇ ਹਰੇਕ ਕਿੱਲੋਮੀਟਰ ਦੀ ਪਰਿਧੀ 'ਚ ਪ੍ਰਾਇਮਰੀ ਸਕੂਲ ਖੋਲ੍ਹਣ ਦੀ ਰਾਜ ਸਰਕਾਰ ਦੀ ਘੋਸ਼ਣਾ ਨੂੰ ਸਾਕਾਰ ਕਰਨ ਲਈ 576 ਨਵੇਂ ਰਾਜਕੀ ਪ੍ਰਾਇਮਰ ਸਕੂਲ ਖੋਲ੍ਹਣ ਦੀ ਆਗਿਆ ਪ੍ਰਦਾਨ ਕੀਤੀ ਗਈ ਹੈ.

ਸਿੱਖਿਆ ਮੰਤਰੀ ਸ਼੍ਰੀ ਕਾਲੀਚਰਨ ਸਰਾਫ਼ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਜ 'ਚ ਪੜ੍ਹਨ ਯੋਗ ਸਾਰੇ ਬਾਲਕ ਬਾਲਿਕਾਵਾਂ ਨੂੰ ਉਨ੍ਹਾਂ ਦੀ ਰਿਹਾਇਸ਼ ਦੇ ਨਜ਼ਦੀਕ ਪਾਠਸ਼ਾਲਾ ਉਪਲੱਬਧ ਕਰਵਾਉਣ ਦੀ ਯੋਜਨਾ ਤਹਿਤ ਰਾਜ ਸਰਕਾਰ ਨੇ ਹਰੇਕ ਇੱਕ ਕਿੱਲੋਮੀਟਰ ਦੀ ਦੂਰੀ 'ਤੇ ਇੱਕ ਰਾਜਕੀ ਪ੍ਰਾਇਮਰੀ ਸਕੂਲ ਹਰੇਕ ਤਿੰਨ ਕਿੱਲੋਮੀਟਰ ਦੀ ਦੂਰੀ 'ਤੇ ਇੱਕ ਰਾਜਕੀ ਪ੍ਰਾਇਮਰੀ ਸਕੂਲ ਹਰੇਕ ਤਿੰਨ ਕਿੱਲੋਮੀਟਰ 'ਤੇ ਇੱਕ ਮਿਡਿਲ ਸਕੂਲ ਅਤੇ ਹਰੇਕ ਪਿੰਡ ਪੰਚਾਇਤ 'ਚ ਇੱਕ ਸੈਕੰਡਰੀ ਸਕੂਲ ਦਾ ਲਕਸ਼ ਲੈ ਕੇ ਨਵੇਂ ਸਕੂਲ ਖੋਲ੍ਹੇ ਅਤੇ ਕ੍ਰਮੋਨਤ ਕੀਤੇ ਹਨ.

ਸਿੱਖਿਆ ਮੰਤਰੀ ਨੇ ਦੱਸਿਆ ਕਿ ਸਰਵ ਸਿੱਖਿਆ ਅਭਿਆਨ ਤਹਿਤ ਨਿਰਧਾਰਤ ਮਾਨਦੰਡਾ ਨੂੰ ਪੂਰਾ ਕਰਨ ਵਾਲੇ ਅਜਿਹੇ ਸਥਾਨ,ਜਿੱਥੇ ਇੱਕ ਕਿੱਲੋਮੀਟਰ ਦੂਰੀ 'ਚ ਕੋਈ ਵੈਕਲਪਿਕ ਉੱਚ ਪ੍ਰਾਇਮਰੀ ਸਕੂਲ ਰਾਜੀਵ ਗਾਂਧੀ ਸੋਨ ਜੈਯੰਤੀ ਪਾਠਸ਼ਾਲਾ ਆਦਿ ਦੀ ਸਿੱਖਿਆ ਸੁਵਿਧਾ ਉਪਲੱਬਧ ਨਹੀਂ ਹੈ ਅਤੇ ਮਾਨ ਦੰਡਾਂ ਅਨੁਸਾਰ ਵਿਦਿਆਰਥੀ ਉਪਲੱਬਧ ਹੈ,ਉਨ੍ਹਾਂ ਸਥਾਨਾਂ ਲਈ ਸਰਵ ਸਿੱਖਿਆ ਅਭਿਆਨ ਤਹਿਤ 576 ਨਵੇਂ ਰਾਜਕੀ ਪ੍ਰਾਇਮਰੀ ਸਕੂਲ ਖੋਲ੍ਹਣ ਦੀ ਆਗਿਆ ਪ੍ਰਦਾਨ ਕੀਤੀ ਗਈ ਹੈ.
ਹੋਰ ਵੀ
ਪਟਵਾਰੀ ਰਿਸ਼ਵਤ ਲੈਂਦਾ ਕਾਬੂ
ਅਕਾਲੀ ਵਰਕਰ ਵੱਲੋਂ ਆਤਮਹੱਤਿਆ ਦਾ ਯਤਨ
ਅਸਾਮ 'ਚ ਉਲਫ਼ਾ ਦੇ ਅੱਡੇ ਦਾ ਪਤਾ ਚੱਲਿਆ
ਗੋਆ 'ਚ ਫਿਲਮ ਉਤਸਵ 1 ਮਈ ਤੋਂ
ਹੁਣ ਰਾਜਨੀਤੀ ਵਿੱਚ ਨਹੀਂ ਆਵਾਂਗਾ - ਅਮਿਤਾਭ
ਡੇਰੇ ਤੇ ਪੁੱਤਰ ਦੀ ਹੱਤਿਆ ਦਾ ਦੋਸ਼