ਪੁਲਿਸ ਨੇ ਅੱਜ ਇੱਕ 15 ਸਾਲ ਦੇ ਸਿੱਖ ਲੜਕੇ ਦੀ ਕਬਰ ਨੂੰ ਉਸਦੇ ਰਿਸ਼ਤੇਦਾਰਾਂ ਦੇ ਉਹਨਾਂ ਦੋਸ਼ਾਂ ਤੋਂ ਬਾਅਦ ਪੁੱਟਿਆ ਜਿਹਨਾਂ ਵਿੱਚ ਕਿਹਾ ਗਿਆ ਸੀ ਕਿ ਨਜਦੀਕੀ ਅਮਲੋਹ ਕਸਬੇ ਦੇ ਇੱਕ ਪਿੰਡ ਦੇ ਤਾਂਤਰਿਕਾਂ ਨੇ ਉਸਦੀ ਬਲੀ ਚੜਾਈ ਹੈ।
ਛੇਵੀਂ ਕਲਾਸ ਦੇ ਵਿਦਿਆਰਥੀ ਅਮਨਦੀਪ ਸਿੰਘ ਦੀ ਲਾਸ਼ ਪਹੇਰੀ ਪਿੰਡ ਵਿੱਚ ਕਬਰ ਵਿੱਚੋਂ ਉੱਚ ਪੁਲਿਸ ਅਧਿਕਾਰੀ ਕੌਸਤੁਭ ਸ਼ਰਮਾ ਅਤੇ ਲੜਕੇ ਦੇ ਮਾਤਾ ਪਿਤਾ ਦੀ ਮੌਯੂਦਗੀ ਵਿੱਚ ਬਾਹਰ ਕੱਢੀ ਗਈ। ਲੜਕੇ ਦਾ ਪਰਿਵਾਰ ਸੰਗਰੂਰ ਜਿਲ੍ਹੇ ਦੇ ਮੰਡੀ ਅਹਿਮਦਗੜ੍ਹ ਵਿੱਚ ਰਹਿੰਦਾ ਹੈ।
ਸ਼ਰਮਾ ਨੇ ਬਾਅਦ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ ਡੇਢ ਮਹੀਨੇ ਤੋਂ ਅਮਨਦੀਪ ਪਿੰਡ ਦੇ ਇੱਕ ਡੇਰੇ ਵਿੱਚ ਰਹਿ ਰਿਹਾ ਸੀ।
|