ਜਰਾ ਸੋਚੇ ਕੀ ਉਤਰ ਪ੍ਰਦੇਸ਼ ਵਿਚ ਇਕ ਤਿੰਨ ਸਾਲ ਦੇ ਬੱਚੇ ਨੂੰ ਗੁੰਡਾ ਐਕਟ ਅਧੀਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ? ਜੀ ਹਾਂ ਇਹ ਸੁਲਤਾਨਪੁਰ ਜਿਲ੍ਹੇ ਵਿਚ ਵਾਪਰ ਗਿਆ ਹੈ ਕਿਉਕਿ ਜਿਲ੍ਹਾ ਪੁਲਿਸ ਨੇ ਸਮਾਜ ਵਿਰੋਧੀ ਤੱਤਾਂ ਵਿਰੁਧ ਛੇੜੀ ਮੁਹਿੰਮ ਦੋਰਾਨ ਇਕ ਤਿੰਨ ਸਾਲ ਦੇ ਬੱਚੇ ਨੂੰ ਗ੍ਰਿਫ਼ਾਤਰ ਕਰ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਪੁਲਿਸ ਮੁਲਾਜਮਾਂ ਨੇ 25 ਅਪ੍ਰੈਲ ਨੂੰ ਪੁਰੇ ਗ੍ਰਾਮਮਾਜਰਾ ਪਿੰਡ ਦੇ ਰਹਿਣ ਵਾਲੇ ਚੰਦਰਿਕਾ ਪ੍ਰਸ਼ਾਦ ਦੇ ਤਿੰਨ ਸਾਲਾਂ ਪੁਤਰ ਮੁਕੇਸ਼ ਨੂੰ ਗੁੰਡਾ ਐਕਟ ਅਧੀਨ ਗ੍ਰਿਫ਼ਤਾਰ ਕਰ ਲਿਆ ਸੀ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਦੋਸ਼ੀ ਥਾਨਾ ਮੁਖੀ ਅਤੇ ਇਕ ਹੋਰ ਪੁਲਿਸ ਮੁਲਾਜਮ ਨੂੰ ਮੁਅਤੱਲ ਕਰ ਦਿੱਤਾ ਗਿਆ ਹੈ।
|