ਉੱਤਰ ਪ੍ਰਦੇਸ਼ 'ਚ ਪੈ ਰਹੀ ਭਿਆਨਕ ਗਰਮੀ ਦੀ ਚਪੇਟ 'ਚ ਆਉਣ ਨਾਲ ਦੋ ਹੋਰ ਲੋਕਾਂ ਦੀ ਮੌਤ ਹੋ ਗਈ,ਜਿਸ ਨਾਲ ਉੱਤਰ ਪ੍ਰਦੇਸ਼ 'ਚ ਗਰਮੀ ਨਾਲ ਮਰਨ ਵਾਲਿਆਂ ਦੀ ਸੰਖਿਆ ਪੰਜ ਹੋ ਗਈ ਹੈ.
ਇੱਥੋਂ ਪ੍ਰਾਪਤ ਤਾਜ਼ਾ ਸੂਚਨਾਵਾਂ ਦੇ ਅਨੁਸਾਰ ਪਿੱਛਲੇ 24 ਘੰਟਿਆ ਦੌਰਾਨ ਲੂ ਲੱਗਣ ਨਾਲ ਕੁਸ਼ੀਨਗਰ ਅਤੇ ਗਾਜ਼ੀਪੁਰ 'ਚ ਇੱਕ-ਇੱਕ ਵਿਅਕਤੀ ਦੀ ਮੌਤ ਹੋ ਗਈ.
ਮੌਸਮ ਵਿਭਾਗ ਅਨੁਸਾਰ ਅੱਜ ਵੀ ਵਾਰਾਨਸੀ ਪ੍ਰਦੇਸ਼ ਦਾ ਸਭ ਤੋਂ ਗਰਮ ਸਥਾਨ ਰਿਹਾ,ਜਿੱਥੇ ਤਾਮਪਾਨ ਆਮ ਤੋਂ ਚਾਰ ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ.ਮੌਸਮ ਵਿਭਾਗ ਅਨੁਸਾਰ ਅਗਲੇ 48 ਘੰਟਿਆਂ ਦੌਰਾਨ ਗਰਮੀ ਵਿੱਚ ਹੋਰ ਤੇਜ਼ੀ ਆਉਣ ਦੇ ਅਸਾਰ ਹਨ.
|