ਕੇਰਲ ਦੇ ਕਨੂੰਰ ਜਿਲ੍ਹੇ ਵਿੱਚ ਕੱਲ ਰਾਤ ਪੁਲਿਸ ਨੇ ਇੱਕ ਲਾਂਜ ਵਿੱਚ ਛਾਪਾ ਮਾਰ ਕੇ ਇੱਕ ਅੰਤਰਰਾਸ਼ਟਰੀ ਗਿਰੋਹ ਦੇ ਚਾਰ ਮੈਂਬਰਾਂ ਨੂੰ ਗੈਰ ਇਖ਼ਲਾਕੀ ਕਾਰਵਾਈਆਂ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ।
ਪੁਲਿਸ ਸੂਤਰਾਂ ਨੇ ਦੱਸਿਆ ਕਿ ਗੁਪਤ ਜਾਣਕਾਰੀ ਦੇ ਆਧਾਰ ਤੇ ਕਨੂੰਰ ਕਸਬੇ ਦੀ ਲਾਂਜ ਤੋਂ ਅਰਾਲਾਮ ਦੇ ਏਜੇ ਜੋਸ਼ੀ, ਕਸਰਗੋਡ ਦੇ ਪੀਏ ਖਾਲਿਰ, ਪੱਛਮ ਬੰਗਾਲ ਦੀ ਪੂਜਾ ਵਿਸ਼ਵਾਸ਼ ਅਤੇ ਬੰਗਲੌਰ ਦੀ ਰਿਆਨਾ ਨੂੰ ਗ੍ਰਿਫਤਾਰ ਕੀਤਾ ਹੈ।
ਚਾਰਾਂ ਲੋਕਾਂ ਨੂੰ ਅੱਜ ਸ਼ਾਮ ਪਹਿਲੀ ਸ਼੍ਰੇਣੀ ਨਿਆਂਇਕ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
|