ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਅਤਿਵਾਦੀ ਕੋਲੋ ਵੋਟਰ ਸ਼ਨਾਖਤੀ ਕਾਰਡ ਬਰਾਮਦ
ਭਾਸ਼ਾ
ਜੰਮੂ ਕਸ਼ਮੀਰ ਵਿਚ ਸਰਗਰਮ ਕਈ ਪਾਕਿਸਤਾਨੀ ਅਤਿਵਾਦੀਆਂ ਕੋਲ ਭਾਰਤੀ ਵੋਟਰ ਸ਼ਨਾਖਤੀ ਕਾਰਡ ਹੋਣ ਕਾਰਨ ਭਾਰਤੀ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਅਤੇ ਹੁਣ ਉਨ੍ਹਾਂ ਨੂੰ ਅਗਾਮੀ ਚੋਣਾਂ ਤੋਂ ਪਹਿਲਾਂ ਇਨ੍ਹਾਂ ਦਸਤਾਵੇਜਾਂ ਦੀ ਜਾਂਚ ਕਰਨੀ ਪਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਪਵਾੜਾ ਦੇ ਜਿਲ੍ਹਾਂ ਵਿਕਾਸ ਕਮਿਸ਼ਨਰ ਕਾਚੂ ਇਸਫ਼ਾਂਦਯਾਰ ਖਾਨ ਨੇ ਦੱਸਿਆ ਕਿ ਪੁਲਿਸ ਨੇ ਕੁਝ ਵਿਦੇਸ਼ੀ ਅਤਿਵਾਦੀਆਂ ਕੋਲ ਭਾਰਤੀ ਵੋਟਰ ਕਾਰਡ ਮਿਲਣ ਤੋਂ ਬਾਦ ਸਾਡੇ ਕੋਲ ਇਸ ਗੱਲ ਤੋਂ ਸਿਵਾ ਹੋਰ ਕੋਈ ਚਾਰਾਂ ਨਹੀਂ ਬੱਚਦਾ ਕਿ ਅਸੀ ਸਾਰੇ ਵੋਟਰ ਕਾਰਡਾਂ ਦੀ ਜਾਂਚ ਕਰਨੀ ਪਵੇਗੀ।

ਇਸ ਸਾਲ ਫ਼ਰਵਰੀ ਮਹੀਨੇ ਵਿਚ ਹੋਏ ਇਕ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਲਸ਼ਕਰੇ ਤੋਇਬਾ ਦੇ ਅਤਿਵਾਦੀ ਕੋਲੋ ਭਾਰਤੀ ਵੋਟਰ ਕਾਰਡ ਬਰਾਮਦ ਹੋਇਆ ਸੀ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਹੰਦਵਾੜਾ ਦੇ ਸੁਪਰੀਡੈਂਟ ਆਫ਼ ਪੁਲਿਸ ਹਾਸੀਬ ਮੁਗਲ ਨੇ ਦੱਸਿਆ ਕਿ ਦੋ ਤਿੰਨ ਪੁਲਿਸ ਮੁਕਾਬਲਿਆ ਵਿਚ ਮਾਰੇ ਗਏ ਅਤਿਵਾਦੀਆਂ ਕੋਲੋ ਭਾਰਤੀ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਅਸਲੀ ਵੋਟਰ ਸ਼ਨਾਖਤੀ ਕਾਰਡ ਮਿਲੇ ਸਨ।
ਹੋਰ ਵੀ
ਖਸਰੇ ਦੀ ਦਵਾਈ ਕੇਂਦਰ ਨੇ ਭੇਜੀ ਸੀ:ਤਾਮਿਲਨਾਡੂ
ਮੁਕਾਬਲੇ ਵਿਚ ਪੰਜ ਹਲਾਕ
ਪ੍ਰਯੋਗਿਕ ਉਡਾਣ ਦੌਰਾਨ ਜਹਾਜ਼ ਦੇ ਟਾਇਰ ਫਟੇ
ਨਕਲੀ ਮਸਾਲਿਆਂ ਦੀ ਫੈਕਟਰੀ ਫੜੀ
ਸੜਕ ਹਾਦਸੇ 'ਚ ਪੰਜ ਮਰੇ
ਸੜਕ ਹਾਦਸੇ 'ਚ ਤਿੰਨ ਮਰੇ