ਭਾਰਤੀ ਜਨਤਾ ਪਾਰਟੀ ਨੇ ਆਪਣੇ ਰੁਸੇ ਹੋਏ ਨੇਤਾ ਗੋਪੀਨਾਥ ਮੁੰਡੇ ਨੂੰ ਮਨਾਉਣ ਲਈ ਗੋਪਾਲ ਸ਼ੈਟੀ ਨੂੰ ਮੁੰਬਈ ਇਕਾਈ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਜਨਤਾ ਪਾਰਟੀ ਦੀ ਪ੍ਰਦੇਸ਼ ਇਕਾਈ ਦੇ ਪ੍ਰਧਾਨ ਨਿਲਿਨ ਗਡਕਰੀ ਨੇ ਦੱਸਿਆ ਕਿ ਗੋਪਾਲ ਸ਼ੈਟੀ ਨੂੰ ਮਧੂ ਚੋਹਾਨ ਦੀ ਥਾਂ ਗੋਪਾਲ ਸ਼ੈਟੀ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਅਤੇ ਚੋਹਾਨ ਨੂੰ ਵੀ ਨਵੀਂ ਜਿੰਮੇਵਾਰੀ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ ਜਿਸਦਾ ਐਲਾਨ ਜਲਦ ਕਰ ਦਿਤਾ ਜਾਵੇਗਾ।
ਦਸਣਯੋਗ ਹੈ ਕਿ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਦੇ ਸਾਬਕਾ ਉਪ ਮੁਖ ਮੰਤਰੀ ਗੋਪੀਨਾਥ ਮੁੰਡੇ ਨੇ ਚੋਹਾਨ ਦੀ ਨਿਯੁਕਤੀ ਦਾ ਵਿਰੋਧ ਕੀਤਾ ਸੀ।
|