ਗੋਰਖਪੁਰ ਦੇ ਗੋਰਖਨਾਥ ਥਾਣਾ ਖੇਤਰ 'ਚ ਬੀਤੀ ਰਾਤ ਕੁੱਝ ਬਦਮਾਸ਼ਾਂ ਨੇ ਸੋਨਾ ਵਪਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ.
ਪੁਲਿਸ ਸੂਤਰਾਂ ਅਨੁਸਾਰ ਗੋਰਖਨਾਥ ਥਾਣਾ ਖੇਤਰ ਦੇ ਲਲਿਤਾਪੁਰਮ ਨਿਵਾਸੀ ਰਾਮ ਪ੍ਰਸ਼ਾਦ ਜਾਇਸਵਾਲ ਦੇ ਪੁੱਤਰ ਅਸ਼ੋਕ ਜਾਇਸਵਾਲ (30) ਆਪਣੀ ਸੋਨੇ ਚਾਂਦੀ ਦੀ ਦੁਕਾਨ ਬੰਦ ਕਰ ਘਰ ਵਾਪਸ ਪਰਤ ਰਹੇ ਸਨ,ਤਦ ਅਗਿਆਤ ਬਦਮਾਸ਼ਾਂ ਨੇ ਤਾਬੜਤੋੜ ਗੋਲੀਬਾਰੀ ਕਰ ਉਨ੍ਹਾਂ ਦੀ ਹੱਤਿਆ ਕਰ ਦਿੱਤੀ.
ਗੋਲੀਬਾਰੀ ਦੀ ਅਵਾਜ਼ ਸੁਣਕੇ ਖੇਤਰ 'ਚ ਅਫ਼ਰਾ ਤਫ਼ਰੀ ਦਾ ਮਾਹੌਲ ਉਤਪੰਨ ਹੋ ਗਿਆ.ਘਟਨਾਸਥਾਨ 'ਤੇ ਪੁਲਿਸ ਨੇ ਪਹੁੰਚ ਕੇ ਮਾਮਲੇ ਦੀ ਤਫ਼ਤੀਸ਼ ਕੀਤੀ.ਇਸ ਸਬੰਧ 'ਚ ਥਾਣੇ 'ਚ ਰਿਪੋਰਟ ਵੀ ਦਰਜ਼ ਕਰ ਲਈ ਗਈ ਹੈ.
|