ਮੁੱਖ ਸਫ਼ਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮਨਮੋਹਨ ਸਿੰਘ ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਬਣੇ
WDWD
ਹਰਜੀਤ ਕੌਰ ਮਠਾੜ
ਅੰਮ੍ਰਿਤਸਰ ਵਿਕਾਸ ਮੰਚ ਦੀ ਸਾਲਾਨਾ ਜਨਰਲ ਹਾਊਸ ਦੀ ਮੀਟਿੰਗ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਵਿਖੇ ਹੋਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੰਚ ਦੇ ਸਾਬਕਾ ਜਨਰਲ ਸਕੱਤਰ ਸ੍ਰੀ ਅੰਮ੍ਰਿਤ ਲਾਲ ਮੰਨਣ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਮੰਚ ਦੇ ਪ੍ਰਧਾਨ ਇੰਜ. ਹਰਭਜਨ ਸਿੰਘ ਗਿੱਲ ਨੇ ਆਪਣੇ ਕਾਰਜਕਾਲ ਦੌਰਾਨ ਕੀਤੀਆਂ ਗਤੀਵਿਧੀਆਂ ਦੀ ਸੰਖੇਪ ਜਾਣਕਾਰੀ ਦਿੱਤੀ।

ਮੰਚ ਦੇ ਸੀਨੀਅਰ ਆਗੂ ਸ. ਹਰਮੋਹਨ ਸਿੰਘ ਬੇਦੀ ਨੇ ਮੰਚ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਹ ਮੰਚ ਕਿਸੇ ਸਿਆਸੀ ਜਾਂ ਆਰਥਿਕ ਲਾਭਾਂ ਲਈ ਨਹੀਂ ਬਣਾਇਆ ਗਿਆ। ਸਗੋਂ ਸ਼ਹਿਰ ਦੀ ਸਮੁੱਚੀ ਉੱਨਤੀ ਲਈ ਫਿਕਰਮੰਦ ਬੁੱਧੀਜੀਵੀਆਂ ਤੇ ਸੁਹਿਰਦ ਨਾਗਰਿਕਾਂ ਦੁਆਰਾ ਗਠਿਤ ਇਕ ਮੰਚ ਹੈ। ਉਨ੍ਹਾਂ ਨੇ ਕਿਹਾ ਕਿ ਮੰਚ ਦੇ ਪ੍ਰਧਾਨ ਦੀ ਚੋਣ ਹਮੇਸ਼ਾ ਬਗੈਰ ਕਿਸੇ ਪੱਖਪਾਤ ਦੇ ਸਰਬ ਸੰਮਤੀ ਨਾਲ ਕੀਤੀ ਜਾਂਦੀ ਹੈ। ਉਨ੍ਹਾਂ ਨੇ ਸ. ਮਨਮੋਹਨ ਸਿੰਘ ਨੂੰ ਪ੍ਰਧਾਨ ਬਣਾਉਣ ਲਈ ਉਨ੍ਹਾਂ ਦੇ ਨਾਮ ਦੀ ਤਜਵੀਜ਼ ਕੀਤੀ।

ਇਜਲਾਸ ਵਿੱਚ ਹਾਜ਼ਰ ਸਮੂਹ ਮੈਂਬਰਾਂ ਨੇ ਇਕ ਆਵਾਜ਼ ਵਿੱਚ ਇਸ ਦੀ ਹਮਾਇਤ ਕੀਤੀ। ਸ. ਮਨਮੋਹਨ ਸਿੰਘ ਨੇ ਪ੍ਰਧਾਨਗੀ ਦਾ ਅਹੁਦਾ ਸਵੀਕਾਰ ਕਰਦੇ ਹੋਏ ਕਿਹਾ ਕਿ, ਉਉਹ ਪਹਿਲਾਂ ਵੀ ਮੰਚ ਦੀ ਸੇਵਾ ਕਰਦੇ ਰਹੇ ਹਨ ਤੇ ਇਸ ਜਿੰਮੇਵਾਰੀ ਨੂੰ ਵੀ ਆਪਣੀ ਸਮੱਰਥਾ ਅਤੇ ਸੋਚ ਮੁਤਬਿਕ ਹੋਰ ਵੀ ਵਧੀਆਂ ਢੰਗ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਸੁਚੇਤ ਅਤੇ ਬੁੱਧੀਵਾਨ ਨਾਗਰਿਕ ਹੀ ਸਰਕਾਰ ਦੇ ਸਹਿਯੌਗ ਨਾਲ ਸ਼ਹਿਰ ਨੂੰ ਵਧੀਆ ਤੇ ਰਹਿਣਯੋਗ ਬਣਾ ਸਕਦੇ ਹਨ। ਮੰਚ ਮੈਂਬਰਾਂ ਨੂੰ ਆਪਸੀ ਮਤਭੇਦ ਭੁਲਾ ਕੇ ਇਕ ਮੁੱਠ ਹੋ ਕੇ ਸ਼ਹਿਰ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ ਹੈ।

ਇਸ ਮੌਕੇ 'ਤੇ ਮੰਚ ਦੇ ਪੈਟਰਨ ਡਾ. ਚਰਨਜੀਤ ਸਿੰਘ ਗੁਮਟਾਲਾ, ਪ੍ਰੋ. ਮੋਹਨ ਸਿੰਘ, ਮੰਚ ਦੇ ਸਲਾਹਕਾਰ ਸ. ਮੋਤਾ ਸਿੰਘ ਝਬਾਲ, ਸ. ਪ੍ਰੀਤਮ ਸਿੰਘ ਕਲਸੀ, ਕਾਊਂਸਲਰ ਸ. ਅਵਤਾਰ ਸਿੰਘ ਟਰੱਕਾਂ ਵਾਲੇ, ਅਸ਼ੋਕਾ ਸਕੂਲ ਦੇ ਡਾਇਰੈਕਟਰ ਯੋਗਿੰਦਰਪਾਲ ਗੁਪਤਾ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸਨ। ਸ. ਕੁਲਵੰਤ ਸਿੰਘ ਅਣਖੀ ਨੇ ਬਤੌਰ ਜਨਰਲ ਸਕੱਤਰ ਆਪਣੀ ਕਾਰਵਾਈ ਨਿਭਾਈ।
ਹੋਰ ਵੀ
ਧਰਤੀ ਦਿਵਸ ਮੌਕੇ ਵਿਸ਼ਾਲ ਰੈਲੀ
ਜ਼ਹਿਰੀਲਾ ਘਾਹ ਖਾਣ ਨਾਲ 30 ਗਉਆਂ ਮਰੀਆਂ
ਸੜਕ ਹਾਦਸੇ 'ਚ ਦੋ ਮਰੇ:5 ਜ਼ਖਮੀ
ਗੁਜਰਾਤ ਕੰਪਨੀਆਂ 'ਤੇ ਆਮਦਨ ਕਰ ਵੱਲੋਂ ਛਾਪੇ
ਪੁੱਤਰ ਨੇ ਮਾਂ ਪਿਉ ਦੀ ਹੱਤਿਆ ਕੀਤੀ
ਮਹਾਰਾਸ਼ਟਰ 'ਚ ਆਟੋ ਰਿਕਸ਼ਾ ਹੜਤਾਲ