ਗੁਮਟਾਲਾ ਵਿਸ਼ਵ ਧਰਤੀ ਦਿਵਸ ਦੇ ਮੌਕੇ ਤੇ ਸਥਾਨਕ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਦੀ ਨੈਸ਼ਨਲ ਗਰੀਨ ਕੋਰ ਵੱਲੋਂ 'ਪਾਣੀ ਬਚਾਓ ਧਰਤੀ ਬਚਾਓ' ਵਿਸ਼ੇ ਨੂੰ ਲੈ ਕੇ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ ਜਿਸਨੂੰ ਸ: ਦਵਿੰਦਰ ਪਾਲ ਸਿੰਘ ਢਿੱਲੋਂ ਜਿਲ੍ਹਾ ਸਿੱਖਿਆ ਅਫਸਰ (ਸੈ.) ਅੰਮ੍ਰਿਤਸਰ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਖਪਤਕਾਰ ਅਦਾਲਤ ਦੇ ਜੱਜ ਸ: ਰਵੇਲ ਸਿੰਘ ਸੰਧੂ, ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਸਾਬਕਾ ਜਨਰਲ ਸਕੱਤਰ ਡਾ. ਹਰਦੀਪ ਸਿੰਘ ਦੀਪ, ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਤੇ ਪ੍ਰੋ. ਮੋਹਨ ਸਿੰਘ, ਸਕੂਲ ਦੇ ਡਾਇਰੈਕਟਰ ਸ੍ਰੀ ਯੋਗਿੰਦਰ ਪਾਲ ਗੁਪਤਾ, ਪ੍ਰਿ. ਸੁਸ਼ੀਲ ਅਗਰਵਾਲ, ਪ੍ਰਿ. ਮੁਖਵਿੰਦਰ ਕੌਰ, ਜਿਲ੍ਹਾ ਸਾਇੰਸ ਸੁਪਰਵਾਈਜ਼ਰ ਸ੍ਰੀ ਕੈਲਾਸ਼ ਸ਼ਰਮਾ, ਮੈਡਮ ਸੁਦੀਪ ਕੌਰ ਲੈਕਚਰਾਰ ਬਾਇੳ, ਮੈਡਮ ਨਰਿੰਦਰ ਕੌਰ ਲੈਕਚਰਾਰ ਬਾਇੳ, ਸ੍ਰੀ ਕਮਲਕਾਂਤ ਤੋਂ ਇਲਾਵਾ ਰੈਲੀ ਵਿੱਚ ਸਕੂਲ ਦੇ ਸਟਾਫ ਅਤੇ ਹਜਾਰਾਂ ਬੱਚਿਆਂ ਨੇ ਹਿੱਸਾ ਲਿਆ।
ਇਸ ਤੋਂ ਪਹਿਲਾਂ ਰੈਲੀ ਵਿੱਚ ਸ਼ਾਮਲ ਸਕੂਲ ਦੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਹੋਇਆ ਜਿਲ੍ਹਾ ਸਾਇੰਸ ਸੁਪਰਵਾਈਜ਼ਰ ਸ੍ਰੀ ਕੈਲਾਸ਼ ਚੰਦ ਸ਼ਰਮਾ ਨੇ ਪਾਣੀ ਨੂੰ ਬਚਾਉਣ ਹਿੱਤ ਇਸਦੀ ਮਹੱਤਤਾ ਤੇ ਜ਼ੋਰ ਦਿੱਤਾ ਕਿ ਪਾਣੀ ਦੀ ਹੋਂਦ ਨਾਲ ਹੀ ਧਰਤੀ ਉਪਰ ਜੀਵ ਜੰਤੂ ਤੇ ਮਨੁੱਖਤਾ ਦੀ ਹੋਂਦ ਕਾਇਮ ਹੈ। ਜੇਕਰ ਧਰਤੀ ਗ੍ਰਹਿ ਦੀ ਹੋਂਦ ਹੀ ਖਤਰੇ ਵਿੱਚ ਪੈ ਗਈ ਤਾਂ ਇਸ ਗ੍ਰਹਿ ਉਪਰ ਜੀਵਨ ਦਾ ਖਾਤਮਾ ਹੋ ਜਾਏਗਾ। ਰੈਲੀ ਦੀ ਅਗਵਾਈ ਕਰ ਰਹੀ ਬੈਨਰਾਂ ਨਾਲ ਸਜੀ ਵੈਨ ਅਤੇ ਬੱਚਿਆਂ ਵੱਲੋਂ ਚੁੱਕੇ ਬੈਨਰ 'ਪਾਣੀ ਨੂੰ ਬਚਾੳ ਧਰਤੀ ਨੂੰ ਬਚਾਉ' ਆਮ ਲੋਕਾਂ ਵਿੱਚ ਇੱਕ ਪ੍ਰਭਾਵਸ਼ਾਲੀ ਸੁਨੇਹਾ ਦੇ ਰਹੇ ਸਨ।
|