ਉੱਤਰ ਪ੍ਰਦੇਸ਼ ਵਿੱਚ ਬਰੇਲੀ ਦੇ ਫਤੇਹਗੰਜ ਪੂਰਵੀ ਖੇਤਰ ਵਿੱਚ ਅੱਜ ਜ਼ਹਿਰੀਲੇ ਪਦਾਰਥ ਦੇ ਸੇਵਨ ਨਾਲ 30 ਗਉਆਂ ਦੇ ਮਰਨ ਨਾਲ ਸਨਸਨੀ ਫੈਲ ਗਈ।
ਅਧਿਕਾਰਿਕ ਸੂਤਰਾਂ ਦੇ ਅਨੁਸਾਰ ਜੰਗਲ ਵਿੱਚ ਚਰਣ ਦੇ ਲਈ ਗਈਆਂ ਲੱਗਭਗ 45 ਗਉਆਂ ਵਿੱਚੋਂ 30 ਚਾਪਰਗੁਨਿਆ, ਸ਼ਾਹਪੁਰ ਅਤ ਖਨਪੁਰਾ ਪਿੰਡਾਂ ਵਿੱਚ ਮ੍ਰਿਤਕ ਪਾਈਆਂ ਗਈਆਂ।
ਉਹਨਾਂ ਨੇ ਦੱਸਿਆ ਕਿ ਇਹਨਾਂ ਗਉਆਂ ਦੀ ਮੌਤ ਸ਼ਾਇਦ ਜ਼ਹਿਰੀਲਾ ਘਾਹ ਖਾਣ ਜਾਂ ਫਿਰ ਜ਼ਹਿਰੀਲਾ ਪਾਣੀ ਪੀਣ ਨਾਲ ਹੋਈ ਹੈ। ਸੂਚਨਾ ਮਿਲਦੇ ਹੀ ਉੱਚ ਅਧਿਕਾਰੀ ਮੌਕੇ ਤੇ ਪਹੁੰਚ ਗਏ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
|