ਇੰਦੌਰ 'ਚ ਬੱਸਾਂ ਦੀ ਬਾਡੀ ਬਨਾਉਣ ਵਾਲੇ ਇੱਕ ਵਰਕਸ਼ਾਪ 'ਚ ਅੱਜ ਅੱਗ ਲੱਗ ਗਈ,ਇਸ ਹਾਦਸੇ 'ਚ ਤਿੰਨ ਲੋਕ ਝੁਲਸ ਗਏ ਹਨ.
ਪੁਲਿਸ ਸੂਤਰਾਂ ਨੇ ਕਿਹਾ ਕਿ ਅੱਗ ਸ਼ਹਿਰ ਦੇ ਭਮੌਰੀ ਇਲਾਕੇ 'ਚ ਸਥਿੱਤ ਵਰਕਸ਼ਾਪ 'ਚ ਲੱਗੀ,ਜਿੱਥੇ ਇੱਕ ਬੱਸ 'ਚ ਵੈਲਡਿੰਗ ਦਾ ਕੰਮ ਕੀਤਾ ਜਾ ਰਿਹਾ ਸੀ.ਉਨ੍ਹਾਂ ਨੇ ਦੱਸਿਆ ਕਿ ਵਰਕਸ਼ਾਪ ਕਰਮਚਾਰੀਆਂ ਦੀ ਲਾਪ੍ਰਵਾਹੀ ਨਾਲ ਵੈਲਡਿੰਗ ਰਾਡ ਦੀਆਂ ਚਿੰਗਾਰੀਆਂ ਡੀਜ਼ਲ ਟੈਂਕ ਤੱਕ ਪਹੁੰਚ ਗਈਆਂ ਅਤੇ ਬੱਸ ਨੇ ਅੱਗ ਫੜ ਲਈ,ਜਿਸ ਨਾਲ ਤਿੰਨ ਕਰਮਚਾਰੀ ਝੁਲਸ ਗਏ.ਅੱਗ ਦੀ ਚਪੇਟ 'ਚ ਇੱਕ ਸਕੂਟਰ ਵੀ ਆ ਗਿਆ.ਸੂਤਰਾਂ ਮੁਤਾਬਕ ਇਸ ਤੋਂ ਪਹਿਲਾਂ ਕਿ ਅੱਗ ਵਿਕਰਾਲ ਰੂਪ ਧਾਰਨ ਕਰਦੀ ਅੱਗ ਬੁਝਾਊ ਵਾਹਨਾ ਨੇ ਇਸ 'ਤੇ ਕਾਬੂ ਪਾ ਲਿਆ.ਜ਼ਖਮੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ.
|