ਮੁੱਖ ਸਫ਼ਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਰਾਜਸਥਾਨ 'ਚ ਸੜਕ ਹਾਦਸਿਆਂ 'ਚ ਨੌ ਮਰੇ
ਭਾਸ਼ਾ
ਰਾਜਸਥਾਨ 'ਚ ਅੱਜ ਅਲੱਗ-ਅਲਗ ਸਥਾਨਾਂ 'ਤੇ ਹੋਏ ਸੜਕ ਹਾਦਸਿਆਂ 'ਚ ਨੌ ਲੋਕ ਮਾਰੇ ਗਏ,ਜਦੋਂਕਿ ਤੇਰ੍ਹਾਂ ਜ਼ਖਮੀ ਹੋ ਗਏ.ਮਰਨ ਵਾਲਿਆਂ 'ਚ ਇੱਕ ਸਾਲ ਦਾ ਬੱਚਾ ਵੀ ਸ਼ਾਮਲ ਹੈ.

ਅਜ਼ਮਰ ਜਿਲ੍ਹੇ ਦੇ ਜਵਾਜਾ ਥਾਣਾ ਦੇ ਥਾਣਾ ਅਧਿਕਾਰੀ ਰਾਮਾਅਵਤਾਰ ਚੌਧਰੀ ਅਨੁਸਾਰ ਖੇਤਰ 'ਚ ਟੈਂਪੂ ਅਤੇ ਨਿੱਜੀ ਬਸ 'ਚ ਟੱਕਰ ਹੋਣ ਨਾਲ ਮੌਕੇ 'ਤੇ ਹੀ ਪੰਜ ਲੋਕਾ ਨੇ ਦਮ ਤੋੜ ਦਿੱਤਾ.ਇਸ ਘਟਨਾ 'ਚ ਦੋ ਹੋਰ ਜ਼ਖਮੀ ਹੋ ਗਏ.

ਉਨ੍ਹਾਂ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਸ਼ਨਾਖਤ ਅਜੀਤਗੜ੍ਹ ਦੇ ਰਮੇਸ਼ ਘਨਸ਼ਾਮ ਅਤੇ ਰਮੇਸ਼ ਢੋਲੀ ਦੇ ਰੂਪ 'ਚ ਹੋਈ ਹੈ.ਮਰਨ ਵਾਲੇ ਸਾਰੇ ਬੈਂਡ ਪਾਰਟੀ ਦੇ ਮੈਂਬਰਸ ਸਨ.ਬੱਸ 'ਚ ਸਵਾਰ ਚੋਂ ਰੋਸ਼ਨ ਨੇ ਹਸਪਤਾਨ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ.ਜ਼ਖਮੀਆਂ ਨੂੰ ਵਿਆਵਰ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ.ਬੱਸ ਜਵਾਜਾ ਤੋਂ ਭੀਮ ਵੱਲ ਜਾ ਰਹੀ ਸੀ.

ਸੂਤਰਾਂ ਅਨੁਸਾਰ ਪ੍ਰਦੇਸ਼ ਦੇ ਚੂਰੂ ਜਿਲ੍ਹੇ ਦੇ ਰਜਿਆਸਰ ਥਾਣਾ ਖੇਤਰ 'ਚ ਇੱਕ ਅਸੰਤੁਲਨ ਜੀਪ ਦੇ ਖੜੇ ਟਰੱਕ 'ਚ ਵੱਜਣ ਕਾਰਣ ਇੱਕ ਬੱਚੇ ਸਮੇਤ ਤਿੰਨ ਲੋਕ ਮਾਰੇ ਗਏ ਅਤੇ ਗਿਆਰਾਂ ਹੋਰ ਜ਼ਖਮੀ ਹੋ ਗਏ.

ਉਨ੍ਹਾਂ ਨੇ ਦੱਸਿਆ ਕਿ ਜੀਪ 'ਚ ਸਵਾਰ 'ਚ ਇੱਕ ਸਾਲਾ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ ਮੌਕੇ 'ਤੇ ਹੀ ਹੋ ਗਈ.ਜ਼ਖਮੀਆਂ ਨੂੰ ਸੀਕਰ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ.ਪੁਲਿਸ ਨੇ ਮੁਕੱਦਮਾ ਦਰਜ਼ ਕਰ ਦੋਨੋਂ ਦੁਰਘਟਨਾ ਦੇ ਕਾਰਣਾਂ ਦੀ ਜਾਂਚ ਕਰ ਰਹੀ ਹੈ.

ਹੋਰ ਵੀ
ਕੁਮਾਰਾ ਸੁਆਮੀ ਰਾਮਾਨਗਰਾ ਤੋਂ ਲੜਨਗੇ
ਕਿਸਾਨ ਵੱਲੋਂ ਆਤਮਹੱਤਿਆ ਦੀ ਚੇਤਾਵਨੀ
ਮਸਜਿਦ ਨਿਰਮਾਣ 'ਤੇ ਤਣਾਅ
45 ਬੰਡਲ ਬੀੜੀ ਅਤੇ ਦੋ ਪੈਟਰੋਲ ਡੱਬੇ ਬਰਾਮਦ
ਰਾਹੁਲ ਨੇ ਸਿਖਾਏ ਬਾਕਸਿੰਗ ਦੇ ਗੁਰ
ਟੈਗੋਰ ਦੇ ਪਦਕ ਦੀ ਬੀਮਾ ਰਾਸ਼ੀ ਮਿਲਣਾ ਬਾਕੀ