ਮੁੱਖ ਸਫ਼ਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਇਨਟੈਕ ਹੈਰੀਟੇਜ਼ ਕਲੱਬਾਂ ਵੱਲੋਂ ਹੈਰੀਟੇਜ਼ ਵਾਕ
PRPR
ਇਨਟੈਕ ਸਕੂਲ ਹੈਰੀਟੇਜ਼ ਕਲੱਬਾਂ ਵੱਲੋਂ ਵਿਸ਼ਵ ਵਿਰਾਸਤ ਦਿਵਸ ਦੇ ਸਬੰਧ ਵਿੱਚ ਹੈਰੀਟੇਜ਼ ਵਾਕ ਕਰਵਾਇਆ ਗਿਆ। ਇਸ ਵਿਰਾਸਤੀ ਫੇਰੀ ਵਿੱਚ ਸ਼ਹਿਰ ਦੇ 8 ਵੱਖ-ਵੱਖ ਸਕੂਲਾਂ ਨੇ ਭਾਗ ਲਿਆ। ਕਲੱਬਾਂ ਦੇ ਇੰਚਾਰਜ ਸ਼੍ਰੀ ਅੰਮ੍ਰਿਤ ਲਾਲ ਮੰਨਣ ਨੇ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਆਪਣੇ ਅਮੀਰ ਵਿਰਸੇ ਤੋਂ ਜਾਗਰੂਕ ਕਰਵਾਉਣ ਲਈ ਇਸ ਵਾਕ ਦਾ ਆਯੋਜਨ ਕੀਤਾ ਗਿਆ ਹੈ।

ਇਹ ਵਾਕ ਇਤਿਹਾਸਿਕ ਜ਼ਲਿਆਂ ਵਾਲੇ ਬਾਗ ਤੋਂ ਸ਼ੁਰੂ ਹੋਇਆ ਅਤੇ ਸ਼ਹਿਰ ਦੀਆਂ ਪ੍ਰਮੁੱਖ ਇਤਿਹਾਸਿਕ ਮਹੱਤਵਪੂਰਨ ਥਾਵਾਂ ਕਿਲ੍ਹਾ ਆਹਲੂਵਾਲੀਆ, ਗੁਰਦੁਆਰਾ ਸਾਰਾਗੜ੍ਹੀ, ਗੁਰਦੁਆਰਾ ਸੰਤੋਖਸਰ, ਗੁਰੂ ਬਾਜ਼ਾਰ, ਗੁਰੂ ਕੇ ਮਹਿਲ, ਗੁਰਦੁਆਰਾ ਟੋਭਾ ਭਾਈ ਲਾਲੋ ਜੀ, ਗੁਰਦੁਆਰਾ ਲੋਹਗੜ੍ਹ, ਠਾਕੁਰਦੁਆਰਾ ਤੇਜਾ ਸਿੰਘ ਟਕਸਾਲ, ਅਖਾੜਾ ਬਾਬਾ ਬੋਹੜ ਚਿੱਟਾ, ਸੰਗਲ ਵਾਲਾ ਅਖਾੜਾ ਅਤੇ ਆਖੀਰ ਵਿੱਚ ਬਾਲਾ ਨੰਦ ਅਖਾੜੇ ਵਿੱਚ ਸਮਾਪਤੀ ਹੋਈ। ਇਸ ਵਾਕ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਹਣਾ ਸਿੰਘ ਰੋਡ ਸਕੂਲ, ਕੱਟੜਾ ਸਫੈਦ ਸਕੂਲ, ਸਪਰਿੰਗ ਡੇਲ ਸੀਨੀਅਰ ਸੈਕੰਡਰੀ ਸਕੂਲ, ਡੀ.ਏ.ਵੀ. ਇੰਟਰਨੈਸ਼ਨਲ ਪਬਲਿਕ ਸਕੂਲ, ਹਰਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ, ਐਮ. ਐਲ ਭਵਨ ਆਦਿ ਸਕੂਲਾਂ ਦੇ ਵਿਦਿਆਰਥੀ ਜਿਨ੍ਹਾਂ ਦੀ ਗਿਣਤੀ ਲਗਭਗ 120 ਸੀ, ਨੂੰ ਇਨ੍ਹਾਂ ਇਤਿਹਾਸਿਕ ਸਥਾਨਾਂ ਬਾਰੇ ਜਾਣਕਾਰੀ ਦਿੱਤੀ ਗਈ।

PRPR


ਇਸ ਵਾਕ ਵਿੱਚ ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਆਰਕੀਟੈਕ ਵਿਭਾਗ ਦੇ ਮੁੱਖੀ ਡਾ. ਪੀ. ਐਸ. ਮਹੁਰਾ ਇੰਜੀ, ਹੀਰਾ ਸਿੰਘ, ਕੋ-ਕਨਵੀਨਰ ਇਨਟੈਕ ਡਾ. ਚਰਨਜੀਤ ਸਿੰਘ ਗੁਮਟਾਲਾ, ਪ੍ਰਿੰ. ਹਰਪ੍ਰੀਤ ਕੌਰ ਅਤੇ ਸਕੂਲ ਅਧਿਆਪਕਾਂ ਨੇ ਭਾਗ ਲਿਆ।
ਹੋਰ ਵੀ
ਰੇਲ ਦੇ ਡਿੱਬਿਆਂ ਵਿੱਚ ਹੁਣ ਮਧੁਬਨੀ ਪੇਂਟਿੰਗਸ
ਬੱਸ ਹਾਦਸੇ ਵਿੱਚ 14 ਲੋਕ ਹਲਾਕ
ਗੋਵਾ ਸੈਕਸ ਰੈਕੇਟ ਵਿੱਚ ਯੁਵਕ ਦੀ ਤਲਾਸ਼
ਤਿੱਬਤੀਆਂ ਵੱਲੋਂ ਰੋਸ ਪ੍ਰਦਰਸ਼ਨ
ਕੁਪਵਾੜਾ ਵਿੱਚ ਸੈਨਿਕ ਵਰਦੀ ਪਾਉਣ ਤੇ ਰੋਕ
ਸਦਭਾਉਣਾ ਦੀ ਦੇਵੀ ਬਣੀ ਤਨੋਟ ਮਾਤਾ