ਸਿੱਕਮ ਪੁਲਿਸ ਨੇ ਅੱਜ ਭਾਰਤ ਚੀਨ ਸਰਹੱਦ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ 400 ਬੋਧੀ ਪ੍ਰਦਰਸ਼ਨਕਾਰੀਆਂ ਨੂੰ ਰਾਹ ਵਿੱਚ ਹੀ ਰੋਕ ਲਿਆ.ਇਹ ਪ੍ਰਦਰਸ਼ਕਾਰੀ ਨਾਥੂ ਲਾ ਦਰ੍ਹੇ ਉੱਤੇ ਜਾ ਕੇ ਤਿੱਬਤ ਲੋਕਾਂ ਦਾ ਸਮਰਥਨ ਵਿੱਚ ਰੈਲੀ ਕਰਨਾਂ ਚਾਹੁੰਦੇ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਕਮ ਰਾਜ ਦੇ ਪੂਰਬੀ ਜਿਲ੍ਹੇ ਦੇ ਪੁਲਿਸ ਮੁਖੀ ਐਮ.ਐਸ.ਤੁਲੀ ਨੇ ਦੱਸਿਆ ਕਿ ਇਹ ਪ੍ਰਦਸ਼ਨਕਾਰੀ ਨਾਥੂਲਾ ਦਰ੍ਹੇ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਨ੍ਹਾਂ ਕੋਲ ਇਸ ਪਹਾੜੀ ਰਾਜ ਵਿੱਚ ਜਾਣ ਦਾ ਪਰਮਿਟ ਨਹੀਂ ਸੀ।
ਉਨ੍ਹਾਂ ਦੱਸਿਆ ਕਿ ਪੱਛਮੀ ਬੰਗਾਲ ਨਾਲ ਲੱਗਦੀ ਰਾਜ ਦੀ ਸਮੁਚੀ ਸਰਹੱਦ ਉੱਤੇ ਵੱਡੀ ਗਿਣਤੀ ਵਿੱਚ ਪੁਲਿਸ ਜੁਆਨ ਤਾਇਨਾਤ ਕੀਤੇ ਗਏ ਹਨ ਤਾਂ ਜੋ ਪ੍ਰਦਰਸ਼ਨਕਾਰੀ ਸਿੱਕਮ ਵਿੱਚ ਨਾ ਵੜ ਸਕਣ।
|