ਮੁੱਖ ਸਫ਼ਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪੱਤਰਕਾਰਾਂ ਦੀ ਹੜਤਾਲ ਚੌਥੇ ਦਿਨ ਵੀ ਜਾਰੀ
ਵਾਰਤਾ
ਮਣੀਪੁਰ ਦੀ ਰਾਜਧਾਨੀ ਇੰਫਾਲ ਵਿੱਚ ਪ੍ਰਤੀਬੰਧਿਤ ਉਗਰਵਾਦੀ ਸੰਗਠਨ ਪੀਪੁਲਸ ਯੁਨਾਈਟੇਡ ਲਿਬਰੇਸ਼ਨ ਫਰੰਟ ਦੁਆਰਾ ਦਿੱਤੀਆਂ ਗਈਆਂ ਧਮਕੀਆਂ ਦੇ ਖਿਲਾਫ ਪੱਤਰਕਾਰਾਂ ਦੀ ਅਣਮਿੱਥੇ ਸਮੇਂ ਦੀ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਰਹੀ।

ਆਲ ਮਣੀਪੁਰ ਵਰਕਿੰਗ ਜਰਨਲਿਸਟ ਯੁਨੀਅਨ ਅਤੇ ਏਡੀਟਰਸ ਫੋਰਮ ਮਣੀਪੁਰ ਨੇ ਕਿਹਾ ਕਿ ਇਸ ਉਗਰਵਾਦੀ ਸੰਗਠਨ ਨੇ ਕੁੱਝ ਖ਼ਬਰਾਂ ਦੇ ਪ੍ਰਕਾਸ਼ਨ ਨੂੰ ਲੈ ਕੇ ਅਖਬਾਰਾਂ ਨੂੰ ਧਮਕੀ ਦਿੱਤੀ ਹੈ।

ਹੜਤਾਲ ਦੀ ਵਜਾ ਨਾਲ ਸਮਾਚਾਰ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਸਥਾਨਕ ਸਮਾਚਾਰ ਅਤੇ ਕੇਬਲ ਸੇਵਾਵਾਂ ਵੀ ਹੜਤਾਲ ਨਾਲ ਪ੍ਰਭਾਵਿਤ ਹੋਈਆਂ ਹਨ।
ਹੋਰ ਵੀ
ਮੋਬਾਇਲ ਬੈਟਰੀ ਫੱਟਣ ਨਾਲ ਇੱਕ ਜ਼ਖਮੀ
ਜੇਡੀ ਪਾਵਰ ਨੇ ਖੱਟੜ ਨੂੰ ਸਨਮਾਨਤ ਕੀਤਾ
ਕੇਰਲ 'ਚ ਈਸਟਰ ਧੂਮਧਾਮ ਨਾਲ ਮਨਾਇਆ
ਮੁੰਬਈ ਵਿੱਚ ਚਾਰ ਉਤਰ ਭਾਰਤੀਆਂ ਨਾਲ ਕੁਟਮਾਰ
ਹਜ਼ਾਰੇ ਨੂੰ ਗਿਲ ਸਮਾਰਕ ਪੁਰਸਕਾਰ
ਕਾਂਗਰਸ ਦੀ ਅੰਦਰੂਨੀ ਫੁੱਟ ਸਾਹਮਣੇ ਆਈ