ਹੋਲੀ ਸਮਾਗਮ ਵਿੱਚ ਸ਼ਿਰਕਤ ਕਰ ਰਹੇ ਚਾਰ ਉਤਰ ਭਾਰਤੀਆਂ ਨੂੰ ਜੁਹੂ ਬੀਚ ਉੱਤੇ ਅਨਪਛਾਤੇ ਲੋਕ ਵੱਲੋਂ ਕੁਟਣ ਦਾ ਸਮਾਚਾਰ ਮਿਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੰਬਈ ਪੁਲਿਸ ਨੇ ਦੱਸਿਆ ਕਿ ਇਹ ਅਜੇ ਸਪਸ਼ਟ ਨਹੀਂ ਹੋਇਆ ਹੈ ਕਿ ਉਤਰ ਭਾਰਤੀਆਂ ਨਾਲ ਕੁਟਮਾਰ ਕਰਨ ਵਾਲੇ ਰਾਜ ਠਾਕਰੇ ਦੀ ਪਾਰਟੀ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਦੇ ਕਾਰਕੁੰਨ ਸਨ ਜਾ ਕੋਈ ਹੋਰ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਕਾਂਡ ਵਿੱਚ ਕੁਝ ਰਾਹ ਜਾਂਦੇ ਲੋਕ ਵੀ ਫ਼ੱਟੜ ਹੋਏ ਹਨ।
ਇਸ ਕੁਟਮਾਰ ਦਾ ਸ਼ਿਕਾਰ ਹੋਏ ਲੋਕਾਂ ਨੇ ਦੱਸਿਆ ਕਿ ਜਦੋਂ ਉਹ ਜੁਹੂ ਬੀਚ ਉੱਤੇ ਘੁਮ ਰਹੇ ਸਨ ਤਾਂ 10-12 ਲੋਕਾਂ ਦੇ ਗੁਟ ਨੇ ਉਨ੍ਹਾਂ ਨੂੰ ਆ ਕੇ ਪੁਛਿਆ ਕਿ ਉਹ ਕਿਸ ਰਾਜ ਨਾਲ ਸਬੰਧਿਤ ਹਨ ਜਦੋਂ ਅਸੀ ਉਨ੍ਹਾਂ ਨੂੰ ਦੱਸਿਆ ਕਿ ਅਸੀ ਉਤਰ ਭਾਰਤੀ ਹਾਂ ਤਾਂ ਉਨ੍ਹਾਂ ਨੇ ਸਾਨੂੰ ਕੁਟਣਾਂ ਸ਼ੁਰੂ ਕਰ ਦਿੱਤਾ।
|