ਮੁੱਖ ਸਫ਼ਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕਾਂਗਰਸ ਦੀ ਅੰਦਰੂਨੀ ਫੁੱਟ ਸਾਹਮਣੇ ਆਈ
ਭਾਸ਼ਾ
ਪੰਜਾਬ ਵਿੱਚ ਕਾਂਗਰਸ ਅੰਦਰ ਚੱਲ ਰਹੀ ਲੜਾਈ ਅੱਜ ਉਸ ਸਮੇਂ ਸਾਹਮਣੇ ਆ ਗਈ ਜਦੋਂ ਪਾਰਟੀ ਦੀ ਉੱਚ ਨੇਤਾ ਅਤੇ ਕੇਂਦਰੀ ਮੰਤਰੀ ਅੰਬਿਕਾ ਸੋਨੀ ਨੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪ੍ਰਦੇਸ਼ ਕਾਂਗਰਸ ਪ੍ਰਮੁੱਖ ਰਜਿੰਦਰ ਕੌਰ ਭੱਠਲ ਦੇ ਖਿਲਾਫ ਜਨਤਕ ਨਰਾਜ਼ਗੀ ਨੂੰ ਗਲਤ ਠਹਿਰਾਇਆ।

ਅੰਬਿਕਾ ਨੇ ਇੱਥੇ ਪਾਰਟੀ ਦੇ ਰਾਜਨੀਤਕ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੂੰ ਭੱਠਲ ਦੇ ਖਿਲਾਫ ਜਨਤਕ ਰੂਪ ਤੋਂ ਨਹੀਂ ਬੋਲਣਾ ਚਾਹੀਦਾ ਸੀ। ਅੰਬਿਕਾ ਨੇ ਕਿਹਾ ਉਹਨਾਂ ਨੇ ਜੋ ਕੁੱਝ ਕਿਹਾ ਉਹ ਗਲਤ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਪਾਰਟੀ ਮੰਚ ਤੇ ਆਪਣੀ ਗੱਲ ਰੱਖਣੀ ਚਾਹੀਦੀ ਸੀ।

ਭੱਠਲ ਨੇ ਵੀ ਆਪਣੇ ਖਿਲਾਫ ਅਮਰਿੰਦਰ ਦੇ ਹਮਲੇ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਹਨਾਂ ਨੂੰ ਕਿਸੇ ਤੋਂ ਪ੍ਰਮਾਣ ਪੱਤਰ ਲੈਣ ਦੀ ਜਰੂਰਤ ਨਹੀਂ ਹੈ। ਉਹਨਾਂ ਕਿਹਾ ਮੈਂ ਵਿਰੋਧੀ ਧਿਰ ਦੀ ਨੇਤਾ ਅਤੇ ਰਾਜ ਈਕਾਈ ਦੀ ਪ੍ਰਧਾਨ ਹਾਂ ਅਤੇ ਪਾਰਟੀ ਨੇਤਾਵਾਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਫੈਸਲਾ ਲੈਣ ਦੇ ਸਮੱਰਥ ਹਾਂ।
ਹੋਰ ਵੀ
ਬੱਸ 'ਚੋਂ ਅੱਠ ਕਿੱਲੋ ਚਰਸ ਬਰਾਮਦ
ਬਰਨਾਲਾ ਦੀ ਸਿਹਤ 'ਚ ਸੁਧਾਰ
ਹਰਿਆਣਾ 'ਚ 12439 ਬਿਜਲੀ ਚੋਰੀ ਦੇ ਕੇਸ ਫੜੇ
ਬਿਹਾਰ 'ਚ ਪੁਲਿਸ ਵਿਭਾਗ ਦਾ ਬਜ਼ਟ ਵਧਿਆ
ਗਵਾਂਡੀਆ ਵੱਲੋਂ ਲੜਕੀ ਨਾਲ ਬਲਾਤਕਾਰ
ਫਿਲੌਰ 'ਚ ਪੁਲਿਸ ਯੁਨੀਵਰਸਿਟੀ ਖੋਲਣ ਦੀ ਘੋਸ਼ਣਾ