ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਨੇ ਚਾਲੂ ਵਿੱਤ ਸਾਲ ਦੇ ਦੌਰਾਨ 15 ਮਾਰਚ ਤੱਕ ਬਿੱਲ ਨਾ ਭਰਨ ਵਾਲੇ 261612 ਉਪਭੋਗਤਾਵਾਂ ਦੀ ਬਿਜਲੀ ਅਪੂਰਤੀ ਸਥਾਈ ਅਤੇ ਅਸਥਾਈ ਰੂਪ ਨਾਲ ਕੱਟ ਦਿੱਤੀ ਹੈ ਅਤੇ ਬਿਜਲੀ ਚੋਰੀ ਦੇ 12439 ਮਾਮਲੇ ਫੜੇ ਹਨ।
ਨਿਗਮ ਦੇ ਇੱਕ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਅਭਿਆਨ ਦੇ ਤਹਿਤ ਜਿਹਨਾਂ ਉਪਭੋਗਤਾਵਾਂ ਦੇ ਕਨੈਕਸ਼ਨ ਕੱਟੇ ਗਏ ਹਨ ਉਹਨਾਂ ਵਿੱਚ ਅੰਬਾਲਾ ਸੰਚਾਲਨ ਸਰਕਲ ਦੇ ਅੰਬਾਲਾ ਅਤੇ ਪੰਚਕੁਲਾ ਜਿਲ੍ਹੇ ਦੇ 53099 ਕਨੈਕਸ਼ਨ, ਯਮੁਨਾਨਗਰ ਵਿੱਚ 51388, ਕੁਰੂਕਸ਼ੇਤਰ ਅਤੇ ਕੈਥਲ ਜਿਲ੍ਹੇ ਦੇ 44320, ਕਰਨਾਲ ਵਿੱਚ 30862, ਪਾਣੀਪਤ ਵਿੱਚ 28500, ਜੀਂਦ ਵਿੱਚ 19552, ਰੋਹਤਕ ਵਿੱਚ 15595, ਸੋਨੀਪਤ ਵਿੱਚ 13827 ਅਤੇ ਝੱਜਰ ਵਿੱਚ 4469 ਕਨੈਕਸ਼ਨ ਸ਼ਾਮਿਲ ਹਨ।
ਉਹਨਾਂ ਨੇ ਦੱਸਿਆ ਕਿ ਨਿਗਮ ਨੂੰ ਇਹਨਾਂ ਉਪਭੋਗਤਾਵਾਂ ਤੋਂ 210.40 ਕਰੋੜ ਰੁਪਏ ਦੀ ਰਾਸ਼ੀ ਵਸੂਲ ਕਰਨੀ ਸੀ ਜਿਸ ਵਿੱਚੋਂ 97.84 ਕਰੋੜ ਰੁਪਏ ਦੀ ਰਾਸ਼ੀ ਵਸੂਲ ਕਰ ਲਈ ਗਈ ਹੈ।
|