ਬਿਹਾਰ ਸਰਕਾਰ ਨੇ ਰਾਜ ਵਿੱਚ ਕਾਨੂੰਨ ਵਿਵਸਥਾ ਨੂੰ ਹੋਰ ਜਿਆਦਾ ਵਧੀਆ ਬਨਾਉਣ ਅਤੇ ਪੁਲਿਸ ਮਹਿਕਮਿਆਂ ਦੇ ਆਧੁਨੀਕਰਨ ਦੇ ਲਈ ਅਗਲੇ ਵਿੱਤ ਸਾਲ ਵਿੱਚ ਪੁਲਿਸ ਬਜ਼ਟ ਵਿੱਚ 370 ਕਰੋੜ 11 ਲੱਖ ਰੁਪਏ ਦਾ ਵਾਧਾ ਕੀਤਾ ਹੈ।
ਅਧਿਕਾਰਿਕ ਸੂਤਰਾਂ ਨੇ ਅੱਜ ਇੱਥੇ ਦੱਸਿਆ ਕਿ ਸਾਲ 2004-05 ਵਿੱਚ ਪੁਲਿਸ ਵਿਭਾਗ ਦਾ ਬਜ਼ਟ 1153 ਕਰੋੜ 60 ਲੱਖ ਰੁਪਏ ਸੀ ਜੋ 2005-06 ਵਿੱਚ ਵੱਧ ਕੇ 1198 ਕਰੋੜ 96 ਲੱਖ ਰੁਪਏ ਹੋ ਗਿਆ ਹੈ।
ਸੂਤਰਾਂ ਦੇ ਅਨੁਸਾਰ 2006-07 ਵਿੱਚ ਇਹ 1397 ਕਰੋੜ 72 ਲੱਖ ਅਤੇ 2007-08 ਵਿੱਚ 1449 ਕਰੋੜ 83 ਲੱਖ ਰੁਪਏ ਰਿਹਾ। ਰਾਜ ਸਰਕਾਰ ਨੇ ਆਗਾਮੀ ਵਿੱਤ ਸਾਲ ਵਿੱਚ ਇਸਨੂੰ 370 ਕਰੋੜ 11 ਲੱਖ ਰੁਪਏ ਵਧਾ ਕੇ 1819 ਕਰੋੜ 94 ਲੱਖ ਰੁਪਏ ਕਰ ਦਿੱਤਾ ਗਿਆ ਹੈ।
|