ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਰਾਸ਼ਟਰੀ
»
ਸੰਸਦ 'ਚ ਆਰ-ਪਾਰ ਦੀ ਲੜ੍ਹਾਈ ਦੀ ਤਿਆਰੀ 'ਚ ਭਾਜਪਾ
Feedback
Print
ਵਾਰਤਾ
ਸੰਸਦ 'ਚ ਆਰ-ਪਾਰ ਦੀ ਲੜ੍ਹਾਈ ਦੀ ਤਿਆਰੀ 'ਚ ਭਾਜਪਾ
ਨਵੀਂ ਦਿੱਲੀ, ਸੋਮਵਾਰ, 23 ਨਵੰਬਰ 2009( 19:24 IST )
ਭਾਰਤੀ ਜਨਤਾ ਪਾਰਟੀ(ਭਾਜਪਾ) ਨੇ ਬਾਬਰੀ ਮਸੀਤ ਢਹਿਢੇਰੀ ਮਾਮਲੇ ਵਿਚ ਪਹਿਲੀ ਦਫਾ ਆਪਣੇ ਮੁੱਢਲੇ ਨੇਤਾ ਅਟਲ ਬਿਹਾਰੀ ਵਾਜਪਾਈ ਦਾ ਨਾਂ ਕਥਿੱਤ ਰੂਪ ਨਾਲ ਘਸੀਟੇ ਜਾਣ ਮਗਰੋਂ ਸੰਸਦ ਵਿਚ ਸਰਕਾਰ ਨਾਲ ਆਰ ਪਾਰ ਦੀ ਲੜਾਈ ਦਾ ਸਾਫ ਸੰਕੇਤ ਦਿੱਤਾ ਹ
ੈ।
ਇੱਕ ਅੰਗ੍ਰੇਜ਼ੀ ਦੈਨਿਕ ਵਿਚ ਲਿਬ੍ਰਾਹਨ ਆਯੋਗ ਦੀ ਰਿਪੋਰਟ ਦੇ ਹਵਾਲੇ ਤੋਂ ਵਾਜਪਾਈ ਨੂੰ ਵੀ ਬਾਬਰੀ ਢਹਿਢੇਰੀ ਮਾਮਲੇ ਵਿਚ ਬਾਕੀ ਨੇਤਾਵਾਂ ਵਾਂਗ ਜੁੰਮੇਵਾਰ ਕਰਾਰ ਦਿੱਤੇ ਜਾਣ ਸੰਬੰਧੀ ਖਬਰ ਛਪਣ ਮਗਰੋਂ ਭਾਜਪਾ ਨੇ ਸੰਸਦ ਦੇ ਦੋਵੇਂ ਸਦਨਾਂ ਦੀ ਕਾਰਵਾਈ ਨਹੀਂ ਚੱਲਣ ਦਿੱਤ
ੀ।
ਲੋਕਸਭਾ ਵਿਚ ਵਿਰੋਧੀ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਸਰਕਾਰ ਤੋਂ ਬਾਬਰੀ ਮਸੀਤ ਢਹਿਢੇਰੀ ਮਾਮਲੇ ਦੀ ਜਾਂਚ ਲਈ ਗਠਿਤ ਲਿਬ੍ਰਾਹਨ ਆਯੋਗ ਦੀ ਰਿਪੋਰਟ ਫੌਰਨ ਸਦਨ ਦੀ ਮੇਜ਼ 'ਤੇ ਰੱਖਣ ਦੀ ਮੰਗ ਕੀਤ
ੀ।
ਦੂਜੇ ਪਾਸੇ ਪਾਰਟੀ ਨੇ ਸੰਕੇਤ ਦਿੱਤੇ ਕਿ ਇਸ ਰਿਪੋਰਟ ਦੇ ਪੇਸ਼ ਹੋਣ ਮਗਰੋਂ ਹੀ ਸੰਸਦ ਦੀ ਕਾਰਵਾਈ ਚੱਲਣ ਦਿੱਤੀ ਜਾਵੇਗ
ੀ।
ਲੋਕਸਭਾ ਵਿਚ ਭਾਜਪਾ ਦੀ ਉਪਨੇਤਾ ਸੁਸ਼ਮਾ ਸਵਾਰਜ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਮਾਮਲੇ ਵਿਚ ਅਡਵਾਨੀ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਮੁਰਲੀ ਮਨੋਹਰ ਜੋਸ਼ੀ ਸਮੇਤ ਕਈ ਨੇਤਾਵਾਂ ਦੇ ਨਾਂ ਆਉਂਦੇ ਰਹੇ ਹਨ ਪਰ ਇਹ ਪਹਿਲਾ ਮੌਕਾ ਹੈ ਜਦੋਂ ਇਸ ਮਾਮਲੇ ਵਿਚ ਵਾਜਪਾਈ ਦਾ ਨਾਂ ਘਸੀਟਿਆ ਗਿਆ ਹ
ੈ
।ਪਾਰਟੀ ਨੂੰ ਇਹ ਬਿਲਕੁੱਲ ਵੀ ਮੰਜੂਰ ਨਹੀਂ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਭਾਰਤੀ ਜਨਤਾ ਪਾਰਟੀ,
ਭਾਜਪਾ,
ਲਿਬ੍ਰਾਹਨ ਆਯੋਗ ਰਿਪੋਰਟ,
ਅਟਲ ਬਿਹਾਰੀ ਵਾਜਪਾਈ
ਹੋਰ ਵੀ
• ਸੰਸਦ 'ਚ ਪੇਸ਼ ਕਰੋ ਪੂਰੀ ਰਿਪੋਰਟ : ਲਾਲੂ
• ਵਾਜਪੇਈ, ਅਡਵਾਨੀ ਬਾਬਰੀ ਮਸਜਿਦ ਦੇ ਦੋਸ਼ੀ!
• ਸਚਿਨ 'ਤੇ ਸ਼ਿਵ ਸੈਨਾ ਦਾ ਹਮਲਾ ਜਾਰੀ
• ਰਾਜ ਕੁੰਦਰਾ ਦੀ ਹੋਈ ਸ਼ਿਲਪਾ
• ਅੱਤਵਾਦ ਰੋਧੀ ਕਦਮਾਂ ਉੱਪਰ ਹੋਵੇਗਾ ਭਾਰਤ ਅਮਰੀਕਾ ਕਰਾਰ
• ਅਮਰੀਕਾ ਰਵਾਨਾ ਹੋਏ ਪੀਐਮ