ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਰਾਸ਼ਟਰੀ » ਵਾਜਪੇਈ, ਅਡਵਾਨੀ ਬਾਬਰੀ ਮਸਜਿਦ ਦੇ ਦੋਸ਼ੀ!
Feedback Print Bookmark and Share
 
PTI
ਭਾਜਪਾ ਦੇ ਸੀਨੀਅਰ ਨੇਤਾ ਅਟਲ ਬਿਹਾਰੀ ਵਾਜਪੇਈ ਅਤੇ ਲਾਲਕ੍ਰਿਸ਼ਨ ਅਡਵਾਨੀ ਨੂੰ ਕਥਿਤ ਤੌਰ 'ਤੇ ਬਾਬਰੀ ਮਸਜਿਦ ਢਹਾਉਣ ਦਾ ਦੋਸ਼ੀ ਦੱਸਿਆ ਗਿਆ ਹੈ।

ਨਿਊਜ਼ ਚੈਨਲਾਂ ਨੇ ਸੋਮਵਾਰ ਨੂੰ 'ਇੰਡੀਅਨ ਐਕਸਪ੍ਰੈਸ' ਵਿੱਚ ਛਪੀ ਖ਼ਬਰ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਲਿਬਰਹਾਨ ਆਯੋਗ ਦੁਆਰਾ ਬਾਬਰੀ ਮਸਜਿਦ 'ਤੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ ਸੌਂਪੀ ਗਈ ਰਿਪੋਰਟ ਲੀਕ ਹੋ ਗਈ ਹੈ।

ਖ਼ਬਰਾਂ ਦੇ ਮੁਤਾਬਿਕ ਰਿਟਾਇਰਡ ਜੱਜ ਐਮਐਸ ਲਿਬਰਹਾਨ ਦੀ ਅਗਵਾਈ ਵਿੱਚ ਗਠਿਤ ਆਯੋਗ ਨੇ ਆਪਣੀ ਰਿਪੋਰਟ ਵਿੱਚ ਅਯੋਧਿਆ ਵਿੱਚ 6 ਦਸੰਬਰ, 1992 ਨੂੰ ਹੋਏ ਬਾਬਰੀ ਮਸਜਿਦ ਕਾਂਡ ਲਈ ਸਾਬਕਾ ਪ੍ਰਧਾਨਮੰਤਰੀ ਅਟਲਬਿਹਾਰੀ ਵਾਜਪੇਈ ਅਤੇ ਸੀਨੀਅਰ ਭਾਜਪਾ ਨੇਤਾ ਲਾਲਕ੍ਰਿਸ਼ਨ ਅਡਵਾਨੀ ਸਮੇਤ ਮੁਰਲੀਮਨੋਹਰ ਜੋਸ਼ੀ, ਤੱਤਕਾਲੀਨ ਭਾਜਪਾ ਨੇਤਾ ਉਮਾ ਭਾਰਤੀ ਅਤੇ ਵਿਨੈ ਕਟਿਆਰ ਨੂੰ ਦੋਸ਼ੀ ਮੰਨਿਆ ਹੈ। ਰਿਪੋਰਟ ਵਿੱਚ ਨੇਤਾ ਅਸ਼ੋਕ ਸਿੰਘਲ ਨੂੰ ਵੀ ਘਟਨਾ ਲਈ ਜਿੰਮੇਦਾਰ ਮੰਨਿਆ ਗਿਆ ਹੈ।

ਰਿਪੋਰਟ ਦੇ ਸਰਦ ਰੁੱਤ ਇਜਲਾਸ ਦੇ ਅੰਤਿਮ ਦਿਨ 22 ਦਸੰਬਰ ਨੂੰ ਸੰਸਦ ਵਿੱਚ ਪੇਸ਼ ਹੋਣ ਦੀ ਸੰਭਾਵਨਾ ਹੈ। ਵਰਣਨਯੋਗ ਹੈ ਕਿ ਬਾਬਰੀ ਕਾਂਡ ਦੇ ਦਸ ਦਿਨ ਬਾਅਦ ਗਠਿਤ ਲਿਬਰਹਾਨ ਆਯੋਗ ਦੇ ਕਾਰਜਕਾਲ ਨੂੰ 48 ਵਾਰ ਵਧਾਇਆ ਗਿਆ। ਇਸਦੇ ਜਾਂਚ ਤੇ ਅੱਠ ਕਰੋੜ ਰੁਪਏ ਦਾ ਖਰਚ ਆਇਆ ਹੈ।
ਸਬੰਧਤ ਜਾਣਕਾਰੀ ਲੱਭੋ