ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਰਾਸ਼ਟਰੀ » ਸਚਿਨ 'ਤੇ ਸ਼ਿਵ ਸੈਨਾ ਦਾ ਹਮਲਾ ਜਾਰੀ
Feedback Print Bookmark and Share
 
PTI
ਕ੍ਰਿਕਟ ਖਿਡਾਰੀ ਸਚਿਨ ਤੇਂਦੂਲਕਰ 'ਤੇ ਹਮਲੇ ਜਾਰੀ ਰੱਖਦਿਆਂ ਸ਼ਿਵ ਸੈਨਾ ਨੇ ਕਿਹਾ ਹੈ ਕਿ ਸਚਿਨ ਨੇ ਕਦੇ ਵੀ ਕਿਸੇ ਮਰਾਠੀ ਖਿਡਾਰੀ ਦੀ ਮਦਦ ਨਹੀਂ ਕੀਤੀ ਜਦੋਂਕਿ ਸੁਨੀਲ ਗਵਾਸਕਰ 'ਅਸਲ ਮਹਾਰਾਸ਼ਟਰੀ' ਹੈ ਜਿਸ ਨੇ ਆਪਣੀ ਕਪਤਾਨੀ ਵੇਲੇ ਸੂਬੇ ਦੇ ਕਈ ਖਿਡਾਰੀਆਂ ਨੂੰ ਟੈਸਟ ਮੈਚ ਖੇਡਣ ਦਾ ਮੌਕਾ ਦਿੱਤਾ।

ਸ਼ਿਵ ਸੈਨਾ ਦੇ ਰਸਾਲੇ 'ਸਾਮਨਾ' 'ਚ ਛਪੇ ਇਕ ਲੇਖ 'ਚ ਸੈਨਾ ਦੇ ਸਾਂਸਦ ਸੰਜੇ ਰਾਓਤ ਨੇ ਸਚਿਨ ਦੀ ਗਵਾਸਕਰ ਨਾਲ ਤੁਲਨਾ ਕਰਦੇ ਹੋਏ ਲਿਖਿਆ ਹੈ ਕਿ ਸਚਿਨ ਨੇ ਤਾਂ ਵਿਨੋਦ ਕਾਂਬਲੀ ਦੀ ਵੀ ਸਹਾਇਤਾ ਨਹੀਂ ਕੀਤੀ ਸੀ।

ਲੇਖ 'ਚ ਲਿਖਿਆ ਗਿਆ ਹੈ ਕਿ ਗਵਾਸਕਰ ਮਹਾਨ ਮਰਾਠੀ ਖਿਡਾਰੀ ਹੈ ਜਿਸ ਨੇ ਆਪਣੀ ਕਪਤਾਨੀ ਵੇਲੇ ਅੱਧੀ ਟੀਮ ਮਹਾਰਾਸ਼ਟਰ 'ਚੋਂ ਹੀ ਕੱਢੀ ਸੀ। ਸ਼ਿਵ ਸੈਨਾ ਨੇ ਹੋਰ ਕਿਹਾ ਕਿ ਸਚਿਨ ਮਹਾਨ ਖਿਡਾਰੀ ਜ਼ਰੂਰ ਹੈ ਪਰ ਉਹ ਮਹਾਰਾਸ਼ਟਰ ਤੋਂ ਵੱਡਾ ਨਹੀਂ ਹੈ।
ਸਬੰਧਤ ਜਾਣਕਾਰੀ ਲੱਭੋ