ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਰਾਸ਼ਟਰੀ
»
ਰਾਜ ਕੁੰਦਰਾ ਦੀ ਹੋਈ ਸ਼ਿਲਪਾ
(Shilpa Shetty's Marriage)
Feedback
Print
ਭਾਸ਼ਾ
ਰਾਜ ਕੁੰਦਰਾ ਦੀ ਹੋਈ ਸ਼ਿਲਪਾ
ਮੁੰਬਈ, ਸੋਮਵਾਰ, 23 ਨਵੰਬਰ 2009( 08:44 IST )
IFM
ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਬੀਤੀ ਰਾਤ ਲੰਡਨ ਦੇ ਇੱਕ ਬਿਜ਼ਨੈਸਮੈਨ ਰਾਜ ਕੁੰਦਰਾ ਨਾਲ ਵਿਆਹ ਦੇ ਬੰਧਨ 'ਚ ਬੱਝ ਗਈ ਹ
ੈ।
ਵਿਆਹ ਦੀਆਂ ਰਸਮਾਂ ਖੰਡਾਲਾ ਵਿਖੇ ਕਿਰਨ ਬਾਵਾ ਦੇ ਮਹਿਲ 'ਚ ਨਿਭਾਈਆਂ ਗਈਆ
ਂ।
ਇਸ ਵਿਆਹ ਸਮਾਗਮ 'ਚ ਸ਼ਿਲਪਾ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਹੋਰ ਨੇੜਲੇ ਦੋਸਤਾਂ ਨੇ ਸ਼ਿਰਕਤ ਕੀਤੀ, ਪਰ ਬਰਤਾਨੀਆ 'ਚ ਹੋਏ 'ਬਿਗ ਬ੍ਰਦਰ' ਰਿਆਲਟੀ ਸ਼ੋਅ ਰਾਹੀਂ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰਨ ਵਾਲੀ ਸ਼ਿਲਪਾ ਨੇ ਆਪਣੇ ਬਹੁਤ ਸਾਰੇ ਬਾਲੀਵੁੱਡ ਸਾਥੀਆਂ ਨੂੰ ਸੱਦਾ ਨਹੀਂ ਦਿੱਤ
ਾ।
ਇਸ ਵਿਆਹ ਸਮਾਗਮ 'ਚ ਸੰਨੀ ਦਿਉਲ, ਸੁਨੀਲ ਸ਼ੈਟੀ, ਜੈਕੀ ਭਗਨਾਨੀ ਅਤੇ ਵਸੂ ਭਗਨਾਨੀ ਨੇ ਸ਼ਮੂਲੀਅਤ ਕੀਤ
ੀ।
ਸ਼ਿਲਪਾ ਨੇ ਤਰੁਣ ਤਹਲਿਆਨੀ ਦੀ ਡਿਜ਼ਾਇਨ ਕੀਤੀ ਲਾਲ ਰੰਗ ਦੀ ਹੀਰੇ ਜਵਾਰਤਾਂ ਨਾਲ ਜੜੀ ਸਾੜ੍ਹੀ ਪਹਿਨੀ ਹੋਈ ਸੀ ਅਤੇ ਰੱਥ 'ਤੇ ਸਵਾਰ ਹੋ ਕੇ ਆਏ ਲਾੜੇ ਨੇ ਸਾਂਤਨੂੰ ਅਤੇ ਨਿਖਿਲ ਦੀ ਡਿਜ਼ਾਇਨ ਕੀਤੀ ਉਨਾਭੀ ਅਤੇ ਸੋਨੇ ਰੰਗੀ ਸ਼ੇਰਵਾਨੀ ਪਹਿਨੀ ਹੋਈ ਸ
ੀ।
ਬਿਗ ਬਾਸ ਦਾ ਘਰ ਛੱਡ ਕੇ ਵਿਸ਼ੇਸ਼ ਤੌਰ 'ਤੇ ਆਪਣੀ ਭੈਣ ਦੀ ਸ਼ਾਦੀ 'ਤੇ ਪੁੱਜੀ ਸ਼ਮਿਤਾ ਸ਼ੈਟੀ ਅਤੇ ਉਸ ਦੇ ਮਾਪਿਆਂ ਨੇ ਬਰਾਤ ਦਾ ਸਵਾਗਤ ਕੀਤ
ਾ।
IFM
ਵਰਣਨਯੋਗ ਹੈ ਕਿ ਸ਼ਿਲਪਾ ਦੀ ਇਹ ਪਹਿਲੀ ਸ਼ਾਦੀ ਹੈ, ਜਦੋਂ ਕਿ ਰਾਜ ਕੁੰਦਰਾ ਦਾ ਇਹ ਦੂਜਾ ਵਿਆਹ ਹੈ ਅਤੇ ਉਸਦੀ ਇੱਕ ਬੇਟੀ ਹ
ੈ।
ਸ਼ਿਲਪਾ ਦੇ ਪਿਤਾ ਬਿਮਾਰ ਹੋਣ ਕਾਰਨ ਵਿਆਹ ਸਮਾਗਮ 'ਚ ਸ਼ਾਮਲ ਨਹੀਂ ਹੋ ਸਕ
ੇ।
ਹੁਣ 24 ਨਵੰਬਰ ਨੂੰ ਮੁੰਬਈ 'ਚ ਰਿਸੈਪਸ਼ਨ ਹੋਵੇਗ
ਾ।
ਬਰਤਾਨੀਆ ਦੇ ਇੱਕ ਰਸਾਲੇ ਨੇ ਇਸ ਵਿਆਹ ਸਮਾਗਮ ਨੂੰ ਕਵਰੇਜ਼ ਕਰਨ ਲਈ 50 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਸੀ, ਪਰ ਸ਼ਿਲਪਾ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ ਸ
ੀ।
ਸ਼ੈਟੀ ਅਤੇ ਕੁੰਦਰਾ ਦੀ ਪਹਿਲੀ ਵਾਰ ਮਿਲਣੀ 'ਸੈਲੀਬਰਿਟੀ ਬਿਗ ਬ੍ਰਦਰ' 2007 ਦੌਰਾਨ ਹੋਈ ਸ
ੀ।
ਦੋਵਾਂ ਦਾ ਰੋਮਾਂਸ ਕੁੰਦਰਾ ਦੀ ਪਤਨੀ ਨੂੰ ਗਵਾਰਾ ਨਹੀਂ ਸੀ ਅਤੇ ਇਸ ਲਈ ਨੌਬਤ ਤਲਾਕ ਤੱਕ ਪਹੁੰਚ ਗ
ਈ।
ਸ਼ਿਲਪਾ ਅਤੇ ਕੁੰਦਰਾ ਨੇ 24 ਅਕਤੂਬਰ ਨੂੰ ਮੰਗਣੀ ਕਰ ਲਈ ਸ
ੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਮੁੰਬਈ,
ਬਾਲੀਵੁੱਡ,
ਸ਼ਿਲਪਾ ਸ਼ੈਟੀ,
ਸ਼ਿਲਪਾ ਸ਼ੈਟੀ ਦਾ ਵਿਆਹ,
ਰਾਜ ਕੁੰਦਰਾ
ਹੋਰ ਵੀ
• ਅੱਤਵਾਦ ਰੋਧੀ ਕਦਮਾਂ ਉੱਪਰ ਹੋਵੇਗਾ ਭਾਰਤ ਅਮਰੀਕਾ ਕਰਾਰ
• ਅਮਰੀਕਾ ਰਵਾਨਾ ਹੋਏ ਪੀਐਮ
• ਪ੍ਰਤਿਭਾ ਦਾ ਕੌਮਾਂਤਰੀ ਸਮਾਜ ਨੂੰ ਸੱਦਾ
• ਰਮਨ ਵੱਲੋਂ ਪੁਲਿਸ ਨੂੰ ਛਾਪਾਮਾਰ ਸਿਖਲਾਈ ਦੀ ਵਕਾਲਤ
• ਚੀਜਾਂ ਨੂੰ ਉਲਝਾਵੇ ਨਾ ਚੀਨ-ਦਲਾਈ ਲਾਮਾ
• ਮੀਡੀਆ ਕੋਈ ਰੱਬ ਨਹੀਂ ਹੈ - ਬਾਲ ਠਾਕਰੇ