ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਰਾਸ਼ਟਰੀ » ਅਮਰੀਕਾ ਰਵਾਨਾ ਹੋਏ ਪੀਐਮ
Feedback Print Bookmark and Share
 
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਮੁਲਾਕਾਤ ਲਈ ਅੱਜ ਵਾਸ਼ਿੰਗਟਨ ਰਵਾਨਾ ਹੋ ਗ।ਜਾਣ ਤੋਂ ਪਹਿਲਾਂ ਪੀਐਮ ਨੇ ਕਿਹਾ ਕਿ ਕੌਮਾਂਤਰੀ ਅੱਤਵਾਦ, ਜਲਵਾਯੂ ਬਦਲਾਅ ਅਤੇ ਆਰਥਿਕ ਮੰਦੀ ਜਿਹੀਆਂ ਸੰਸਾਰਕ ਚੁਣੌਤੀਆਂ ਨਾਲ ਨਜਿੱਠਣ ਲਈ ਲਗਾਤਾਰ ਗਤੀਸ਼ੀਲ ਭਾਰਤ-ਅਮਰੀਕਾ ਸੰਬੰਧ ਬਹੁਤ ਜਰੂਰੀ ਹਨ।

ਮੰਗਲਵਾਰ ਨੂੰ ਮਨਮੋਹਨ ਓਬਾਮਾ ਨਾਲ ਕਈ ਮੁੱਦਿਆਂ ਉੱਪਰ ਵਿਚਾਰ ਵਟਾਂਦਰਾ ਕਰਨਗ।ਉਹਨਾਂ ਕਿਹਾ ਕਿ ਭਾਰਤ ਅਮਰੀਕਾ ਨਾਲ ਆਪਣੇ ਸੰਬੰਧਾਂ ਨੂੰ ਉੱਚ ਪਹਿਲ ਦਿੰਦਾ ਹੈ ਜਿੰਨ੍ਹਾਂ ਨੂੰ ਅੱਜ ਬਿਹਤਰ ਪਰੀਪੱਕਤਾ, ਡੂੰਘਾਈ ਅਤੇ ਹਿੱਤਾਂ ਵਿਚ ਸਮਰੂਪਤਾਨ ਜਿਹੀਆਂ ਵਿਸ਼ੇਸ਼ਤਾਵਾਂ ਨਾਲ ਵੇਖਿਆ ਜਾਂਦਾ ਹੈ।

ਆਪਣੀ 9 ਦਿਨੀ ਯਾਤਰਾ ਦੌਰਾਨ ਮਨਮੋਹਨ ਰਾਸ਼ਟਰ ਮੰਡਲ ਦੇਸ਼ਾਂ ਦੇ ਸ਼ਿਖਰ ਸੰਮੇਲਨ ਵਿਚ ਵੀ ਭਾਗ ਲੈਣਗ।ਮਨਮੋਹਨ ਦੀ ਇਸ ਯਾਤਰਾ ਬਾਰੇ ਭਾਰਤ ਦੀ ਵਿਦੇਸ਼ ਸਕੱਤਰ ਨਿਰੂਪਮਾ ਰਾਓ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਇਤਹਾਸਕ ਸਿਵਲ ਪਰਮਾਣੂ ਕਰਾਰ ਨੂੰ ਅਮਲੀ ਰੂਪ ਦੇਣ ਲਈ ਸੰਕਲਪ ਬੱਧ ਹਨ ਜਿਸ ਨਾਲ ਭਾਰਤ ਨੂੰ ਕਈ ਤਰ੍ਹਾਂ ਦੇ ਲਾਭ ਹੋਣਗੇ ਅਤੇ ਅਮਰੀਕਾ ਲਈ ਵਪਾਰ ਦੇ ਰਾਸਤੇ ਖੁੱਲਣਗੇ।
ਸਬੰਧਤ ਜਾਣਕਾਰੀ ਲੱਭੋ