ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਰਾਸ਼ਟਰੀ » ਤਵਾਂਗ ਜਾਣਗੇ ਵਿਦੇਸ਼ੀ ਪੱਤਰਕਾਰ!
Feedback Print Bookmark and Share
 
ਦਲਾਈ ਲਾਮਾ ਦੀ ਭਲਕੇ ਦੀ ਪ੍ਰਸਤਾਵਿਤ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਦੀ ਯਾਤਰਾ ਲਈ ਵਿਦੇਸ਼ੀ ਪੱਤਰਕਾਰਾਂ ਨੂੰ ਉੱਥੋਂ ਦਾ ਵੀਜ਼ਾ ਨਾ ਦਿੱਤੇ ਜਾਣ ਦੇ ਵਿਵਾਦ ਉੱਪਰ ਵਿਦੇਸ਼ ਮੰਤਰਾਲੇ ਨੇ ਸਾਫ ਕੀਤਾ ਕਿ ਵਿਦੇਸ਼ੀ ਪੱਤਰਕਾਰਾਂ ਦੀਆਂ ਵੀਜ਼ਾ ਅਰਜ਼ੀਆਂ ਉੱਪਰ ਵਿਚਾਰ ਕੀਤਾ ਜਾ ਰਿਹਾ ਹੈ ਜਿਸ ਤੋਂ ਜਾਪਦਾ ਹੈ ਕਿ ਸਰਕਾਰ ਇਹਨਾਂ ਨੂੰ ਤਵਾਂਗ ਜਾਣ ਦੀ ਇਜ਼ਾਜ਼ਤ ਦੇ ਸਕਦੀ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਸ ਬਾਰੇ ਪੁੱਛੇ ਜਾਣ 'ਤੇ ਕਿਹਾ ਕਿ ਪ੍ਰਕ੍ਰਿਆ ਵਿਚ ਰਸਮਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਯਕੀਨੀ ਤੌਰ ਉੱਪਰ ਇਸ ਪ੍ਰਕ੍ਰਿਆ ਵਿਚ ਕੁੱਝ ਸਮਾਂ ਲੱਗਦਾ ਹੈ।

ਇੱਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਅਰੁਣਾਚਲ ਪ੍ਰਦੇਸ਼ ਦੀ ਯਾਤਰਾ ਕਰਨ ਵਾਲੇ ਭਾਰਤੀ ਪੱਤਰਕਾਰਾਂ ਨੂੰ ਉੱਥੇ ਜਾਣ ਲਈ ਅਰੁਣਾਚਲ ਰਾਜ ਸਰਕਾਰ ਤੋਂ ਪਰਮਿਟ ਲੈਣਾ ਪੈਂਦਾ ਹੈ ਅਤੇ ਇਸ ਵਾਰ ਵੀ ਉਹਨਾਂ ਨੂੰ ਉੱਥੇ ਪਰਮਿਟ ਲੈ ਕੇ ਜਾਣ ਦੀ ਹੀ ਇਜ਼ਾਜ਼ਤ ਮਿਲੀ ਹੈ।

ਸੂਤਰਾਂ ਮੁਤਾਬਕ ਅਰੁਣਾਚਲ ਪ੍ਰਦੇਸ਼ ਵਿਚ ਵਿਦੇਸ਼ੀ ਪੱਤਰਕਾਰ ਪ੍ਰਤੀਬੰਧਤ ਖੇਤਰ ਵਿਚ ਜਾਣ ਵਾਲੇ ਪਰਮਿਟ ਲੈ ਕੇ ਹੀ ਯਾਤਰਾ ਕਰ ਸਕਦੇ ਹਨ ਜਿਸ ਲਈ ਵਿਦੇਸ਼ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਦੀ ਸਾਂਝੀ ਇਜ਼ਾਜ਼ਤ ਲੈਣੀ ਪੈਂਦੀ ਹੈ।
ਸਬੰਧਤ ਜਾਣਕਾਰੀ ਲੱਭੋ