ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਰਾਸ਼ਟਰੀ
»
ਪ੍ਰਧਾਨ ਮੰਤਰੀ ਵੱਲੋਂ ਜਾਂਚ ਦੇ ਆਦੇਸ਼
Feedback
Print
ਪ੍ਰਧਾਨ ਮੰਤਰੀ ਵੱਲੋਂ ਜਾਂਚ ਦੇ ਆਦੇਸ਼
ਨਵੀਂ ਦਿੱਲੀ , ਵੀਰਵਾਰ, 5 ਨਵੰਬਰ 2009( 13:16 IST )
ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਕੱਲ੍ਹ ਚੰਡੀਗੜ੍ਹ ਦੌਰੇ ਦੌਰਾਨ ਸੁਰੱਖਿਆ ਕਾਰਨਾ ਕਰਕੇ ਪੀ.ਜੀ.ਆਈ. ਵਿਚ ਇਕ ਵਿਅਕਤੀ ਦਾ ਤੁਰੰਤ ਇਲਾਜ਼ ਨਾ ਹੋਣ 'ਤੇ ਉਸਦੀ ਮੌਤ ਹੋ ਜਾਣ ਸਬੰਧੀ ਪ੍ਰਧਾਨ ਮੰਤਰੀ ਨੇ ਅੱਜ ਉਕਤ ਵਿਅਕਤੀ ਦੇ ਪਰਿਵਾਰ ਨੂੰ ਪੱਤਰ ਲਿਖ ਕੇ ਦੁੱਖ ਪ੍ਰਗਟਾਇਆ ਹ
ੈ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਘਟਨਾ ਦੀ ਤੁਰੰਤ ਜਾਂਚ ਦੇ ਆਦੇਸ਼ ਦਿੱਤੇ ਤੇ ਰਾਹਤ ਵਜੋਂ 2 ਲੱਖ ਰੁਪਏ ਦਾ ਚੈੱਕ ਵੀ ਭੇਜਿ
ਆ।
ਪ੍ਰਧਾਨ ਮੰਤਰੀ ਵੱਲੋਂ ਉਕਤ ਮ੍ਰਿਤਕ ਦੀ 32 ਸਾਲਾ ਪਤਨੀ ਨੂੰ ਲਿਖੇ ਪੱਤਰ 'ਚ ਕਿਹਾ ਗਿਆ ਹੈ ਕਿ ਅਤਿ ਮਹੱਤਵਪੂਰਨ ਵਿਅਕਤੀਆਂ ਲਈ ਸੁਰੱਖਿਆ ਪ੍ਰਬੰਧਾਂ ਦੌਰਾਨ ਆਮ ਵਿਅਕਤੀ ਨੂੰ ਹੁੰਦੀ ਪ੍ਰੇਸ਼ਾਨੀ ਦਾ ਉਨ੍ਹਾਂ ਨੇ ਗੰਭੀਰ ਨੋਟਿਸ ਲਿਆ ਹੈ ਅਤੇ ਇਸ ਸਬੰਧੀ ਹਦਾਇਤਾਂ ਗਈਆਂ ਕੀਤੀਆਂ ਹਨ ਕਿ ਸੁਰੱਖਿਆ ਪ੍ਰਬੰਧਾਂ ਦੌਰਾਨ ਆਮ ਲੋਕਾਂ ਦੇ ਮਸਲਿਆਂ ਪ੍ਰਤੀ ਨਿਮਰਤਾ ਨਾਲ ਪੇਸ਼ ਆਇਆ ਜਾਵ
ੇ।
ਪ੍ਰਧਾਨ ਮੰਤਰੀ ਨੇ ਪੱਤਰ 'ਚ ਮ੍ਰਿਤਕ ਸੁਮਿਤ ਵਰਮਾ ਦੀ ਪਤਨੀ ਨੂੰ ਲਿਖਿਆ ਹੈ ਕਿ ਸੁਮਿਤ ਦੀ ਉਕਤ ਹਾਲਤਾਂ 'ਚ ਮੌਤ ਹੋ ਜਾਣ 'ਤੇ ਉਨ੍ਹਾਂ ਨੂੰ ਗਹਿਰਾ ਦੁੱਖ ਹੋਇਆ ਹੈ ਅਤੇ ਉਨ੍ਹਾਂ ਨੇ ਭਵਿੱਖ 'ਚ ਅਧਿਕਾਰੀਆਂ ਨੂੰ ਸੁਰੱਖਿਆ ਪ੍ਰਬੰਧਾਂ ਦੌਰਾਨ ਆਮ ਵਿਅਕਤੀਆਂ ਦੇ ਗੰਭੀਰ ਮਸਲਿਆਂ ਪ੍ਰਤੀ ਨਿਰਮਤਾ ਵਰਤਣ ਲਈ ਹਦਾਇਤਾਂ ਜਾਰੀ ਕੀਤੀਆਂ ਹ
ਨ।
ਜ਼ਿਕਰਯੋਗ ਹੈ ਕਿ ਕੱਲ੍ਹ ਸੁਮਿਤ ਦੇ ਪਰਿਵਾਰ ਨੇ ਦੋਸ਼ ਲਗਾਇਆ ਸੀ ਕਿ ਸੁਮਿਤ ਦੀ ਹਾਲਤ ਗੰਭੀਰ ਹੋਣ ਦੇ ਬਾਵਜੂਦ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਕਈ ਘੰਟੇ ਤੱਕ ਇਲਾਜ਼ ਲਈ ਹਸਪਤਾਲ 'ਚ ਨਹੀਂ ਜਾਣ ਦਿੱਤਾ ਗਿਆ, ਜਿਸ ਕਾਰਨ ਸੁਮਿਤ ਦੀ ਮੌਤ ਹੋ ਗਈ& ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਕੱਲ੍ਹ ਇਥੇ ਇਕ ਕਨਵੋਕੇਸ਼ਨ ਦੇ ਸਮਾਗਮ 'ਚ ਭਾਗ ਲੈਣ ਲਈ ਆਏ ਸ
ਨ।
Courtesy
- ਰੋਜ਼ਾਨਾ ਅਜੀਤ
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਮਨਮੋਹਨ ਸਿੰਘ,
ਪ੍ਰਧਾਨ ਮੰਤਰੀ
ਹੋਰ ਵੀ
• .. ਨਹੀਂ ਤਾਂ ਪਾਕਿਸਤਾਨ ਚੱਲੇ ਜਾਓ : ਠਾਕਰੇ
• ਪਕੜ੍ਹਿਆ ਗਿਆ ਚੀਨ ਦਾ ਝੂਠ
• ਪੁਰਸਕਾਰ ਲਈ ਨਾਮਿਤ ਅਡਿਗਾ
• ਬੰਦੂਕਾਂ ਦੀ ਛਾਂ ਹੇਠ ਵਿਕਾਸ ਅਸੰਭਵ : ਪੀਐੱਮ
• ਅਮਰ ਸਿੰਘ ਖਿਲਾਫ਼ ਵਾਰੰਟ ਜ਼ਾਰੀ
• ਤੇਲ ਡਿਪੂ 'ਚ ਕਾਬੂ ਨਹੀਂ ਆਈ ਹਾਲੇ ਅੱਗ